'ਗੱਬਰ' ਅੱਜ ਵੀ ਜਦੋਂ ਇਹ ਨਾਮ ਲਿਆ ਜਾਂਦਾ ਹੈ ਤਾਂ ਬਾਲੀਵੁੱਡ 'ਚ ਇੱਕ ਹੀ ਚਿਹਰਾ ਹਰ ਕਿਸੇ ਦੀਆਂ ਅੱਖਾਂ ਸਾਹਮਣੇ ਆਉਂਦਾ ਹੈ ਤੇ ਉਹ ਨੇ ਮਰਹੂਮ ਅਦਾਕਾਰ ਅਮਜਦ ਖ਼ਾਨ ਜਿੰਨ੍ਹਾਂ ਦੇ ਫ਼ਿਲਮ ਛੋਲੇ 'ਚ ਨਿਭਾਏ ਗੱਬਰ ਦੇ ਕਿਰਦਾਰ ਨੇ ਦੁਨੀਆ ਭਰ 'ਚ ਪਹਿਚਾਣ ਹਾਸਿਲ ਕੀਤੀ। ਅਮਜਦ ਖ਼ਾਨ ਨੂੰ ਆਪਣੇ ਫ਼ਿਲਮੀ ਕਰੀਅਰ 'ਚ ਜ਼ਿਆਦਾਤਰ ਵਿਲੇਨ ਅਤੇ ਸਾਈਡ ਰੋਲ ਮਿਲੇ ਪਰ ਆਪਣੀ ਅਦਾਕਾਰੀ ਨਾਲ ਹੀਰੋ 'ਤੇ ਵੀ ਭਾਰੀ ਪੈ ਜਾਂਦੇ ਸਨ।
Amjad khan
12 ਨਵੰਬਰ ਨੂੰ ਪੇਸ਼ਾਵਰ 'ਚ ਪੈਦਾ ਹੋਏ ਅਮਜਦ ਖ਼ਾਨ ਨੇ 130 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਉਹ ਲੱਗਭਗ 20 ਸਾਲ ਫ਼ਿਲਮੀ ਦੁਨੀਆ 'ਚ ਚਮਕਦੇ ਰਹੇ। ਉਹਨਾਂ ਦੇ ਦੋ ਭਰਾ ਸਨ ਇਮਤਿਆਜ਼ ਖ਼ਾਨ ਅਤੇ ਇਨਾਇਤ ਖ਼ਾਨ ਜਿਹੜੇ ਖੁਦ ਵੀ ਨਾਮੀ ਐਕਟਰ ਸਨ। ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਅਮਜਦ ਰੰਗ ਮੰਚ ਦੇ ਕਲਾਕਾਰ ਸਨ। 1951 'ਚ ਆਈ ਫ਼ਿਲਮ 'ਨਾਜਨੀਨ' ਵਿਚ ਉਹਨਾਂ ਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਿਆ।
ਸ਼ਾਇਦ ਅਮਜਦ ਖ਼ਾਨ ਦਾ ਗੱਬਰ ਦਾ ਕਿਰਦਾਰ ਹੀ ਸੀ ਜਿਸ ਨੇ ਉਹਨਾਂ ਨੂੰ ਸਭ ਤੋਂ ਵੱਧ ਸ਼ੌਹਰਤ ਦਿਵਾਈ ਪਰ ਕੀ ਤੁਹਾਨੂੰ ਪਤਾ ਹੈ ਕਿ ਅਮਜਦ ਇਸ ਰੋਲ ਲਈ ਪਹਿਲੀ ਪਸੰਦ ਨਹੀਂ ਸਨ। ਜਾਵੇਦ ਅਖਤਰ ਜਿੰਨ੍ਹਾਂ ਨੇ ਸਲੀਮ ਖ਼ਾਨ ਦੇ ਨਾਲ ਮਿਲ ਇਹ ਫ਼ਿਲਮ ਲਿਖੀ ਸੀ ਉਹਨਾਂ ਨੂੰ ਅਮਜਦ ਖ਼ਾਨ ਦੀ ਅਵਾਜ਼ ਗੱਬਰ ਦੇ ਕਿਰਦਾਰ ਲਈ ਜ਼ਿਆਦਾ ਦਮਦਾਰ ਨਹੀਂ ਲੱਗੀ ਸੀ। ਉਹ ਇਸ ਫ਼ਿਲਮ ਲਈ ਡੈਨੀ ਨੂੰ ਲੈਣਾ ਚਾਹੁੰਦੇ ਸਨ ਪਰ ਫਿਰ ਕੁਝ ਅਜਿਹਾ ਹੋਇਆ ਕਿ ਅਮਜਦ ਨੂੰ ਇਹ ਰੋਲ ਮਿਲ ਗਿਆ। ਉਸ ਤੋਂ ਬਾਅਦ ਜਿਹੜਾ ਇਤਿਹਾਸ ਰਚਿਆ ਗਿਆ ਉਹ ਸਭ ਦੇ ਸਾਹਮਣੇ ਹੈ।
ਹੋਰ ਵੇਖੋ : ਜਦੋਂ ਫੈਨ ਨੇ ਬੌਬੀ ਦਿਓਲ ਦੇ ਲਾਏ ਪੈਰੀਂ ਹੱਥ ਤਾਂ ਕੁਝ ਇਸ ਤਰ੍ਹਾਂ ਦਿੱਤਾ ਅਸ਼ੀਰਵਾਦ,ਵੀਡੀਓ ਹੋ ਰਿਹਾ ਵਾਇਰਲ
Amjad khan
ਕਿਹਾ ਜਾਂਦਾ ਹੈ ਕਿ ਅਮਜਦ ਖ਼ਾਨ ਨੂੰ ਕਿਸੇ ਨਸ਼ੇ ਦੀ ਨਹੀਂ ਬਲਕਿ ਚਾਹ ਦੀ ਬਹੁਤ ਲਤ ਸੀ। ਉਹ ਇੱਕ ਦਿਨ 'ਚ 30 ਕੱਪ ਦੇ ਕਰੀਬ ਚਾਹ ਪੀ ਜਾਂਦੇ ਸਨ। ਅਮਿਤਾਬ ਬੱਚਨ ਨਾਲ ਉਹਨਾਂ ਦੀ ਗਹਿਰੀ ਦੋਸਤੀ ਸੀ ਪਰ ਜਿੰਨ੍ਹੀਆਂ ਵੀ ਫ਼ਿਲਮਾਂ 'ਚ ਦੋਨਾਂ ਨੇ ਕੰਮ ਕੀਤਾ ਜ਼ਿਆਦਾਤਰ 'ਚ ਅਮਿਤਾਬ ਹੀਰੋ ਹੁੰਦੇ ਅਤੇ ਅਮਜਦ ਵਿਲੇਨ ਦਾ ਰੋਲ ਨਿਭਾਉਂਦੇ। ਉਹਨਾਂ ਵੱਲੋਂ ਫ਼ਿਲਮਾਂ ਲਈ ਪਾਇਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।