ਰੈਪਰ ਬੋਹੇਮੀਆ ਨੇ ਗਾਇਕ ਨਿਸ਼ਾਨ ਭੁੱਲਰ ਦਾ ਬਣਾਇਆ ਮੁਰਗਾ, ਦੇਖੋ ਵੀਡਿਓ 

By  Rupinder Kaler January 25th 2019 05:44 PM -- Updated: January 26th 2019 02:42 PM

ਪੰਜਾਬੀ ਰੈਪਰ ਬੋਹੇਮੀਆ ਦੇ ਗਾਣਿਆਂ ਤੇ ਉਹਨਾਂ ਦੇ ਸਟਾਈਲ ਨੂੰ ਦੇਖ ਕੇ ਹਰ ਕੋਈ ਅੰਦਾਜ਼ਾ ਲਗਾਉਂਦਾ ਹੈ ਕਿ ਉਹ ਬਹੁਤ ਹੀ ਸੰਜੀਦਾ ਹਨ । ਪਰ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਾਫੀ ਮਜ਼ਾਕੀਆ ਲੱਗ ਰਹੇ ਹਨ । ਦਰਅਸਲ ਇਹ ਵੀਡਿਓ ਇੱਕ ਐੱਫ ਐੱਮ ਚੈਨਲ ਦੀ ਹੈ ਜਿਸ ਵਿੱਚ ਉਹ ਗਾਇਕ ਨਿਸ਼ਾਨ ਭੁੱਲਰ ਦੇ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ ।

BOHEMIA BOHEMIA

ਇਸ ਵੀਡਿਓ ਵਿੱਚ ਬੋਹੇਮੀਆ ਨਿਸ਼ਾਨ ਭੁੱਲਰ ਨੂੰ ਇੱਕ ਗਾਣਾ ਸੁਨਾਉਣ ਲਈ ਕਹਿੰਦੇ ਹਨ । ਬੋਹੇਮੀਆ ਕਹਿੰਦੇ ਹਨ ਕਿ ਇਹ ਗਾਣਾ ਕਿਸੇ ਬਾਲੀਵੁੱਡ ਦੀ ਫਿਲਮ ਲਈ ਹੈ । ਜਿਸ ਤੋਂ ਬਾਅਦ ਬੋਹਮੀਆ ਨਿਸ਼ਾਨ ਭੁੱਲਰ ਤੋਂ ਉਹ ਸਭ ਵੀ ਗੁਵਾ ਕੇ ਦੇਖਦੇ ਹਨ ਜਿਹੜਾ ਕਿ ਕਾਫੀ ਹਾਸੋ ਹੀਣਾ ਹੈ ।

BOHEMIA BOHEMIA

ਇਸ ਵੀਡਿਓ ਵਿੱਚ ਬੋਹਮੀਆ ਦੇ ਨਾਲ ਕੁਝ ਹੋਰ ਵੀ ਲੋਕ ਦਿਖਾਈ ਦੇ ਰਹੇ ਹਨ । ਉਹ ਵੀ ਨਿਸ਼ਾਨ ਭੁੱਲਰ ਦਾ ਮਜ਼ਾਕ ਬਨਾਉਣ ਵਿੱਚ ਬੋਹੇਮੀਆ ਦੀ ਮਦਦ ਕਰਦੇ ਹਨ । ਇਸ ਤੋਂ ਬਾਅਦ ਨਿਸ਼ਾਨ ਭੁੱਲਰ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਮਜ਼ਾਕ ਹੈ ਤੇ ਉਹਨਾਂ ਨੂੰ ਮੁਰਗਾ ਬਣਾਇਆ ਗਿਆ ਹੈ ।

https://www.youtube.com/watch?v=AF_m9eQdQQs

Related Post