ਰੈਪ ਸਟਾਰ ਬੋਹੇਮੀਆ ਨੇ ਇੰਝ ਕੀਤਾ ਸਾਲ 2019 ਦਾ ਸਵਾਗਤ , ਦੇਖੋ ਵੀਡੀਓ

ਰੈਪ ਸਟਾਰ ਬੋਹੇਮੀਆ ਨੇ ਇੰਝ ਕੀਤਾ ਸਾਲ 2019 ਦਾ ਸਵਾਗਤ , ਦੇਖੋ ਵੀਡੀਓ : ਸਾਲ 2018 ਆਪਣੇ ਨਾਲ ਕੌੜੀਆਂ ਮਿੱਠੀਆਂ ਯਾਦਾਂ ਲੈ ਕੇ ਜਾਂਦਾ ਹੋਇਆ ਅਲਵਿਦਾ ਕਹਿ ਗਿਆ ਹੈ। ਦੁਨੀਆ ਭਰ 'ਚ ਲੋਕਾਂ ਵੱਲੋਂ ਸਾਲ 2019 ਦਾ ਜ਼ੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ ਗਿਆ ਹੈ। ਪੰਜਾਬੀ ਅਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਆਪਣੇ ਆਪਣੇ ਢੰਗ ਨਾਲ 2018 ਨੂੰ ਅਲਵਿਦਾ ਕਹਿੰਦੇ ਹੋਏ 2019 ਦਾ ਸਵਾਗਤ ਕੀਤਾ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੈ ਪੰਜਾਬੀ ਰੈਪ ਦੇ ਕਿੰਗ ਕਹੇ ਜਾਣ ਵਾਲੇ ਬੋਹੇਮੀਆ ਨੇ ਵੀ ਨਵੇਂ ਸਾਲ ਦਾ ਸਵਾਗਤ ਅਨੋਖੇ ਅਤੇ ਬਹੁਤ ਹੀ ਚੰਗੇ ਕਦਮ ਨਾਲ ਕੀਤਾ ਹੈ। ਰੈਪ ਕਿੰਗ ਬੋਹੇਮੀਆ ਨੇ ਜਲੰਧਰ ਦੇ ਇੱਕ ਅਨਾਥ ਆਸ਼ਰਮ 'ਚ ਬੇਸਹਾਰਾ ਬੱਚਿਆਂ ਨਾਲ ਸਾਲ 2019 ਦਾ ਸਵਾਗਤ ਕੀਤਾ ਹੈ।
https://www.instagram.com/p/BsFCGGyDeGf/
ਬੋਹੇਮੀਆ ਇੱਕ ਬਹੁਤ ਹੀ ਬੇਬਾਕ ਬੋਲਣ ਵਾਲੇ ਅਤੇ ਆਪਣੀ ਕਲਮ ਰਾਹੀਂ ਸਮਾਜਿਕ ਮੁੱਦਿਆਂ ਨੂੰ ਚੁੱਕਣ ਵਾਲੇ ਬਾਕਮਾਲ ਰੈਪਰ ਅਤੇ ਲਿਰਿਸਿਸਟ ਹਨ। ਬਿਹੇਮੀਆ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਕੁਝ ਅਜਿਹਾ ਕਰਨਾ ਚਾਹੁੰਦੇ ਸੀ , ਜਿਸ ਨਾਲ ਉਹਨਾਂ ਦੀ ਰੂਹ ਨੂੰ ਸ਼ਾਂਤੀ ਪਹੁੰਚੇ। ਉਹਨਾਂ ਨੂੰ ਇਹਨਾਂ ਬੇਸਹਾਰਾ ਬੱਚਿਆਂ ਨਾਲ ਨਵੇਂ ਸਾਲ ਦਾ ਵੈਲਕਮ ਕਰਨ 'ਚ ਸਕੂਨ ਮਹਿਸੂਸ ਹੋਇਆ ਹੈ। ਬੋਹੇਮੀਆ ਦਾ ਕਹਿਣਾ ਹੈ ਕਿ ਦੂਜਿਆਂ 'ਚ ਕਮੀਆਂ ਕੱਢਣ ਦੀ ਬਜਾਏ ਸਾਨੂੰ ਆਪ ਅਜਿਹੇ ਕੰਮ ਕਰਨ ਦੀ ਜ਼ਰੂਰਤ ਹੈ , ਜਿਸ ਨਾਲ ਦੁਨੀਆਂ 'ਚ ਰਹਿੰਦੇ ਅਜਿਹੇ ਬੇਸਹਾਰਾ ਬੱਚਿਆਂ ਦਾ ਭਲਾ ਹੋ ਸਕੇ। ਬੋਹੇਮੀਆ ਨੇ ਉਮੀਦ ਜਤਾਈ ਹੈ ਕਿ ਉਹ ਅੱਗੇ ਵੀ ਜਿੰਨ੍ਹਾਂ ਬਣ ਪਾਏਗਾ ਉਹ ਅਜਿਹੇ ਬੱਚਿਆਂ ਲਈ ਕੁਝ ਕਰਨ ਦੀ ਕੋਸ਼ਿਸ਼ ਕਰਨਗੇ।
Bohemia with kids
ਹੋਰ ਪੜ੍ਹੋ : ਨਵੇਂ ਸਾਲ ਦੇ ਮੌਕੇ ‘ਤੇ ਪੀਟੀਸੀ ਚੱਕ ਦੇ ‘ਤੇ ਲੱਗਣਗੇ ਠੁਮਕੇ ,ਵੇਖੋ ਵੀਡਿਓ
ਬੋਹੇਮੀਆ ਨੇ ਬੱਚਿਆਂ ਨਾਲ ਨਵੇਂ ਸਾਲ ਦੇ ਸਵਾਗਤ ਕਰਦਿਆਂ ਦਾ ਵੀਡੀਓ ਆਪਣੇ ਸ਼ੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਜਿਸ 'ਚ ਉਹ ਬੱਚਿਆਂ ਦੇ ਵਿਚਕਾਰ ਬੈਠ ਕੇ ਸਾਲ 2019 ਦਾ ਸਵਾਗਤ ਕਰਦੇ ਅਤੇ ਮੁਬਾਰਕਾਂ ਦਿੰਦੇ ਨਜ਼ਰ ਆ ਰਹੇ ਹਨ। ਬੋਹੇਮੀਆ ਦੇ ਇਸ ਉਪਰਾਲੇ ਦੀ ਸ਼ੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਅਸੀਂ ਵੀ ਇਹ ਹੀ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ ਅਤੇ ਹਾਸੇ ਖੇੜੇ ਲੈ ਕੇ ਆਵੇ।