ਪਿਤਾ ਦੇ ਨਾਲ ਰਜਾਈ ‘ਚ ਸ਼ਾਂਤੀ ਨਾਲ ਸੁੱਤੇ ਨਜ਼ਰ ਆਏ ਬੌਬੀ ਦਿਓਲ, ਧਰਮਿੰਦਰ ਨੇ ਸਾਂਝਾ ਕੀਤਾ ਇਹ ਕਿਊਟ ਤਸਵੀਰ

By  Lajwinder kaur April 1st 2022 05:02 PM

ਬਾਲੀਵੁੱਡ ਦੇ ਹੀ-ਮੈੱਨ ਯਾਨੀ ਕਿ ਧਰਮਿੰਦਰ Dharmendra  ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀ ਜ਼ਿੰਦਗੀ ਦੇ ਕਈ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਵੀ ਮਿਲ ਰਿਹਾ ਹੈ।

ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

dharmendra Deol ,, image From instagram

ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਛੋਟੇ ਪੁੱਤਰ ਬੌਬੀ ਦਿਓਲ Bobby Deol ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਧਰਮਿੰਦਰ ਅਤੇ ਬੌਬੀ ਦਿਓਲ ਨਾਲ ਇੱਕੋ ਰਜਾਈ ਚ ਸੁੱਤੇ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਪਿਓ-ਪੁੱਤ ਨੇ ਨੀਲੇ ਰੰਗ ਦੀ ਰਜਾਈ ਲਈ ਹੈ ਅਤੇ ਸ਼ਾਂਤੀ ਨਾਲ ਸੌਂ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਹੈ- ਰੂਹਾਨੀ ਸਕੂਨ ਤੇ ਨਾਲ ਇਮੋਜ਼ੀ ਪੋਸਟ ਕੀਤੇ ਨੇ। ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕਰ ਰਹੇ ਹਨ।

bobby-deol-with-dharmendra-jpg

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਧਰਮਿੰਦਰ ਤੋਂ ਇਲਾਵਾ ਆਲੀਆ ਭੱਟ, ਰਣਵੀਰ ਸਿੰਘ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵਰਗੇ ਸਿਤਾਰੇ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਭਿਨੇਤਾ 'ਆਪਨੇ 2' 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ। ਬੌਬੀ ਦਿਓਲ ਵੀ ਬਾਲੀਵੁੱਡ ਦੇ ਨਾਮੀ ਕਲਾਕਾਰ ਨੇ। ਉਹ ਕਈ ਵੈੱਬ ਸੀਰੀਜ਼ 'ਚ ਨਜ਼ਰ ਆ ਚੁੱਕੇ ਹਨ। ਹਾਲ ਹੀ 'ਚ ਉਹ ਲਵ ਹੋਸਟਲ ਵਾਲੀ ਵੈੱਬ ਸੀਰੀਜ਼ 'ਚ ਨਜ਼ਰ ਆਏ ਸੀ।

 

View this post on Instagram

 

A post shared by Dharmendra Deol (@aapkadharam)

Related Post