ਬੌਬੀ ਦਿਓਲ ਨੇ ਇੰਸਟਾਗ੍ਰਾਮ ‘ਤੇ ਅਭੈ ਦਿਓਲ ਨੂੰ ਭੇਜਿਆ ਇਸ ਤਰ੍ਹਾਂ ਦਾ ਸੁਨੇਹਾ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਬੌਬੀ ਦਿਓਲ ਦਾ ਇੱਕ ਮੈਸੇਜ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਮੈਸੇਜ ਨੂੰ ਬੌਬੀ ਦਿਓਲ ਨੇ ਆਪਣੇ ਭਰਾ ਅਭੈ ਦਿਓਲ ਲਈ ਲਿਖਿਆ ਸੀ । ਜਿਸ ‘ਚ ਅਦਾਕਾਰ ਨੇ ਅਭੈ ਨੂੰ ਇੱਕਠੇ ਫ਼ਿਲਮ ‘ਚ ਕੰਮ ਕਰਨ ਲਈ ਕਿਹਾ ਹੈ । ਦਰਅਸਲ ਬੌਬੀ ਦਿਓਲ, ਸੰਨੀ ਦਿਓਲ ਅਤੇ ਧਰਮਿੰਦਰ ਨੇ ਤਾਂ ਇਕੱਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।
Image From Instagram
ਹੋਰ ਪੜ੍ਹੋ : ਲਾਈਮਲਾਈਟ ਤੋਂ ਦੂਰ ਰਹਿੰਦੀ ਹੈ ਰੈਪਰ ਬਾਦਸ਼ਾਹ ਦੀ ਪਤਨੀ ਜੈਸਮੀਨ, ਦੋਹਾਂ ਦੇ ਵੱਖ ਹੋਣ ਦੀਆਂ ਉੱਡ ਰਹੀਆਂ ਹਨ ਖ਼ਬਰਾਂ
Image From Instagram
ਪਰ ਅਭੈ ਦਿਓਲ ਦੇ ਨਾਲ ਹਾਲੇ ਤੱਕ ਕੋਈ ਫ਼ਿਲਮ ਨਹੀਂ ਕੀਤੀ ਹੈ । ਜਿਸ ਤੋਂ ਬਾਅਦ ਬੌਬੀ ਦਿਓਲ ਨੇ ਆਪਣੇ ਛੋਟੇ ਭਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੁਣ ਬਹੁਤ ਹੋਇਆ, ਅਭੈ ਦਿਓਲ , ਚਲੋ ਹੁਣ ਇੱਕਠੇ ਇੱਕ ਫ਼ਿਲਮ ਕਰਦੇ ਹਾਂ’।
Image From Instagram
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਲਚਲ ਜਿਹੀ ਮੱਚ ਗਈ ਹੈ ਅਤੇ ਲੋਕ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਬੌਬੀ ਦਿਓਲ ਹਾਲ ਹੀ ‘ਚ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ । ਉਨ੍ਹਾਂ ਦੀ ਇਸ ਵੈੱਬ ਸੀਰੀਜ਼ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਗਿਆ ਸੀ ।
View this post on Instagram