ਬੌਬੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਸੰਗਰੂਰ ਦੇ ਇਸ ਪਿੰਡ ਦੀ ਰਹਿਣ ਵਾਲੀ ਹੈ ਪ੍ਰਕਾਸ਼ ਕੌਰ

ਬਾਲੀਵੁੱਡ ਅਦਾਕਾਰ ਸੰਨੀ ਦਿਓਲ (sunny deol) ਤੇ ਬੌਬੀ ਦਿਓਲ ( bobby deol) ਦੀ ਮਾਂ ਪ੍ਰਕਾਸ਼ ਕੌਰ (Prakash Kaur) ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਬੌਬੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਬੌਬੀ ਦਿਓਲ ( bobby deol) ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਮਾਂ (Prakash Kaur) ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਧਰਮਿੰਦਰ ਨੇ ਦੋ ਵਿਆਹ ਕਰਵਾਏ ਸਨ ।
Pic Courtesy: Instagram
ਹੋਰ ਪੜ੍ਹੋ :
ਮਸ਼ਹੂਰ ਗੀਤਕਾਰ ਸ਼ਹਿਬਾਜ਼ ਦੀ ਸੜਕ ਹਾਦਸੇ ਵਿੱਚ ਹੋਈ ਮੌਤ, ਪੰਜਾਬੀ ਗਾਇਕ ਨਛੱਤਰ ਗਿੱਲ ਨੇ ਦੁੱਖ ਦਾ ਕੀਤਾ ਪ੍ਰਗਟਾਵਾ
Pic Courtesy: Instagram
ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ (Prakash Kaur) ਹੈ । ਸੰਨੀ ਦਿਓਲ ਤੇ ਬੌਬੀ ਪ੍ਰਕਾਸ਼ ਕੌਰ ਦੇ ਬੇਟੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਦੀ ਮਾਂ ਪ੍ਰਕਾਸ ਕੌਰ (Prakash Kaur) ਸੰਗਰੂਰ ਦੇ ਪਿੰਡ ਬਣਭੋਰੇ ਦੀ ਰਹਿਣ ਵਾਲੀ ਹੈ ।ਸੰਗਰੂਰ ਵਿੱਚ ਰਹਿ ਰਹੇ ਸੰਨੀ ਦਿਓਲ (sunny deol) ਦੇ ਮਾਮੇ ਦੇ ਬੇਟੇ ਜਤਿੰਦਰ ਸਿੰਘ ਸੋਹੀ ਦੀ ਮੰਨੀਏ ਤਾਂ ਜਿਸ ਘਰ ਵਿੱਚ ਉਹ ਰਹਿ ਰਿਹਾ ਹੈ, ਉਸ ਘਰ ਵਿੱਚ ਹੀ ਸੰਨੀ ਦਾ ਜਨਮ ਹੋਇਆ ਸੀ ।
View this post on Instagram
ਸੰਨੀ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਅਕਸਰ ਇੱਥੇ ਆਉਂਦਾ ਹੈ । ਉਹਨਾਂ ਦੀ ਹਰ ਖੁਸ਼ੀ ਗਮੀ ਵਿੱਚ ਸ਼ਰੀਕ ਹੁੰਦਾ ਹੈ । ਪਿੰਡ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਇਸ ਪਿੰਡ ਦੀਆਂ ਗਲੀਆਂ ਵਿੱਚ ਖੇਡ ਕੇ ਹੀ ਜਵਾਨੀ ਵਿੱਚ ਕਦਮ ਰੱਖਿਆ ਸੀ ।