ਦੇਸ਼ ਭਰ ਦੇ ਲੋਕ 2022 ਨੂੰ ਬਲੈਕ ਈਅਰ ਕਹਿ ਰਹੇ ਹਨ। ਕਿਉਂਕਿ ਸਾਲ 2002 ਦੇ 5 ਮਹੀਨਿਆਂ ਵਿੱਚ ਕਈ ਗਾਇਕਾਂ ਨੂੰ ਗੁਆ ਦਿੱਤਾ ਹੈ। ਲਤਾ ਮੰਗੇਸ਼ਕਰ, ਕ੍ਰਿਸ਼ਨ ਕੁਮਾਰ, ਬੱਪੀ ਲਹਿਰੀ, ਕੁਨਾਥ ਉਰਫ ਕੇਕੇ ਤੋਂ ਲੈ ਕੇ ਸਿੱਧੂ ਮੂਸੇ ਵਾਲਾ ਤੱਕ, ਸੰਗੀਤ ਜਗਤ ਨੇ ਇਸ ਸਾਲ ਆਪਣੇ ਕਈ ਦਿੱਗਜ ਕਲਾਕਾਰ ਗੁਆ ਦਿੱਤੇ ਹਨ।
ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਉਰਫ ਕੇਕੇ
ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਉਰਫ ਕੇਕੇ ਦਾ ਬੀਤੀ ਰਾਤ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਨੇ ਬਾਲੀਵੁੱਡ ਨੂੰ ਝੰਜੋੜ ਕੇ ਰੱਖ ਦਿੱਤਾ। ਪਲੇਬੈਕ ਸਿੰਗਰ ਕੋਲਕਾਤਾ ਵਿੱਚ ਲਾਈਵ ਕੰਸਰਟ ਲਈ ਗਏ ਸੀ, ਅਤੇ ਹੋਟਲ ਪਹੁੰਚਦੇ ਹੀ ਉਹ ਬਿਮਾਰ ਹੋ ਗਏ ਅਤੇ ਪੌੜੀਆਂ ਤੋਂ ਡਿੱਗ ਗਿਆ।
ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਖਬਰ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ
ਕੁਝ ਦਿਨ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮੌਤ ਨੇ ਪੰਜਾਬ ਦੇ ਹਰ ਇੱਕ ਨੂੰ ਸਦਮਾ ਦਿੱਤਾ ਅਤੇ ਅਜੇ ਵੀ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਨਹੀਂ ਰਹੇ।
ਦਿੱਗਜ ਗਾਇਕਾ ਲਤਾ ਮੰਗੇਸ਼ਕਰ
ਸਾਲ ਦੇ ਸ਼ੁਰੂ ਵਿੱਚ, ਭਾਰਤ ਦੀ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੀ ਮੌਤ ਹੋ ਗਈ ਸੀ ਅਤੇ ਪੂਰੇ ਭਾਰਤੀ ਫਿਲਮ ਉਦਯੋਗ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਕਿਉਂਕਿ ਉਹ ਇੱਕ ਮਹਾਨ ਗਾਇਕਾ ਸੀ।
ਡਿਸਕੋ ਕਿੰਗ ਬੱਪੀ ਲਹਿਰੀ
ਇਸੇ ਤਰ੍ਹਾਂ ਡਿਸਕੋ ਕਿੰਗ ਬੱਪੀ ਲਹਿਰੀ ਦਾ ਵੀ ਇਸੇ ਸਾਲ ਫਰਵਰੀ 'ਚ ਦਿਹਾਂਤ ਹੋ ਗਿਆ ਸੀ। ਉਹ 'ਬੰਬਈ ਸੇ ਆਯਾ ਮੇਰਾ ਦੋਸਤ', 'ਯਾਰ ਬੀਨਾ ਚੈਨ ਕਹਾਂ ਰੇ', 'ਓਹ ਲਾ ਲਾ', ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਪ੍ਰਮੁੱਖ ਤੌਰ 'ਤੇ ਜਾਣਿਆ ਜਾਂਦਾ ਸੀ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੂੰ ਯਾਦ ਕਰ ਫੁੱਟ ਫੁੱਟ ਕੇ ਰੋਇਆ ਵਿਦੇਸ਼ੀ ਫੈਨ, ਵੇਖੋ ਵੀਡੀਓ
ਭਾਰਤੀ ਪ੍ਰਵਾਸੀ ਬ੍ਰਿਟਿਸ਼ ਗਾਇਕ ਤਰਸੇਮ ਸਿੰਘ ਸੈਣੀ
ਇਸੇ ਤਰ੍ਹਾਂ, ਭਾਰਤੀ ਪ੍ਰਵਾਸੀ ਬ੍ਰਿਟਿਸ਼ ਗਾਇਕ ਤਰਸੇਮ ਸਿੰਘ ਸੈਣੀ ਉਰਫ਼ ਤਾਜ਼ ਦੀ ਇਸ ਸਾਲ ਅਪ੍ਰੈਲ ਵਿੱਚ ਮੌਤ ਹੋ ਗਈ ਸੀ।