Birthday Special : ਬਾਲੀਵੁੱਡ ਦੇ 'ਸ਼ੋਮੈਨ' ਸੁਭਾਸ਼ ਘਈ ਅੱਜ ਮਨਾ ਰਹੇ ਨੇ ਆਪਣਾ 76ਵਾਂ ਜਨਮਦਿਨ

ਬਾਲੀਵੁੱਡ ਇੰਡਸਟਰੀ 'ਚ 'ਸ਼ੋਮੈਨ' ਵਜੋਂ ਜਾਣੇ ਜਾਂਦੇ ਨਿਰਦੇਸ਼ਕ ਸੁਭਾਸ਼ ਘਈ ਦਾ ਜਨਮਦਿਨ ਹੈ। ਸੁਭਾਸ਼ ਘਈ ਆਪਣਾ 76ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ ਵਿੱਚ Showman ਦੇ ਨਾਂਅ ਨਾਲ ਮਸ਼ਹੂਰ ਡਾਇਰੈਕਟਰ ਸੁਭਾਸ਼ ਘਈ ਨੇ ਆਪਣੇ 40 ਸਾਲ ਦੇ ਕਰੀਅਰ 'ਚ 'ਕਈ ਹਿੱਟ ਫਿਲਮਾਂ ਦਿੱਤੀਆਂ ਹਨ।
ਸੁਭਾਸ਼ ਘਈ ਦਾ ਜਨਮ 24 ਜਨਵਰੀ 1945 ਨੂੰ ਨਾਗਪੁਰ ਵਿੱਚ ਹੋਇਆ। ਉਨ੍ਹਾਂ ਨੇ ਰੋਹਤਕ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫੇਰ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII), ਪੁਣੇ ਤੋਂ ਸਿਨੇਮਾ ਦੀ ਪੜ੍ਹਾਈ ਕੀਤੀ। ਸੁਭਾਸ਼ ਘਈ ਲਈ ਸਿਨੇਮਾ ਦੀ ਦੁਨੀਆ ਵਿੱਚ ਆਉਣਾ ਸੌਖਾ ਨਹੀਂ ਸੀ। ਸੁਭਾਸ਼ ਦੇ ਕਰੀਅਰ ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੂੰ ਬਹੁਤ ਸਾਰੇ ਕੰਮ ਕਰਨ ਪਏ। ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਸ਼ੁਰੂ 'ਚ ਜਦੋਂ ਉਹ ਮੁੰਬਈ ਆਏ ਸਨ ਤਾਂ ਉਨ੍ਹਾਂ ਨੂੰ ਕਿਸੇ ਵੀ ਸਟੂਡੀਓ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਕਿਉਂਕਿ ਉਹ ਦੂਜੇ ਸੂਬੇ ਦੇ ਵਸਨੀਕ ਸਨ।
ਸੁਭਾਸ਼ ਘਈ ਨੇ ਡਾਇਰੈਕਟਰ ਹੋਣ ਦੇ ਨਾਲ-ਨਾਲ ਕੁਝ ਫ਼ਿਲਮਾਂ ਵਿੱਚ ਬਤੌਰ ਹੀਰੋ ਵੀ ਕੰਮ ਕੀਤਾ ਹੈ। ਸੁਭਾਸ਼ ਘਈ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਤਕਦੀਰ ਅਤੇ ਅਰਾਧਨਾ ਵਰਗੀਆਂ ਫਿਲਮਾਂ ਵਿੱਚ ਬਤੌਰ ਅਦਾਕਾਰ ਛੋਟੀਆਂ-ਛੋਟੀਆਂ ਭੂਮਿਕਾਵਾਂ ਅਦਾ ਕਰਕੇ ਕੀਤੀ, ਪਰ ਉਨ੍ਹਾਂ ਦੀ ਕਿਸਮਤ ਵਿੱਚ ਚੰਗੇ ਡਾਇਰੈਕਟਰ ਬਣਨਾ ਲਿਖਿਆ ਸੀ। ਜਦੋਂ ਅਭਿਨੇਤਾ ਦੇ ਤੌਰ 'ਤੇ ਉਨ੍ਹਾਂ ਦੀ ਕਿਸਮਤ ਨਹੀ ਚਮਕੀ ਤਾਂ ਉਨ੍ਹਾਂ ਨੇ ਨਿਰਦੇਸ਼ਨ ਵੱਲ ਆਪਣਾ ਰੁਖ ਮੋੜ ਲਿਆ ਅਤੇ ਸ਼ਾਨਦਾਰ ਫਿਲਮਾਂ ਬਣਾ ਕੇ ਖ਼ੁਦ ਨੂੰ ਬਾਲੀਵੁੱਡ ਦਾ ਦੂਜਾ ਸ਼ੋਅ ਮੈਨ ਬਣਾ ਲਿਆ।
ਹੋਰ ਪੜ੍ਹੋ : Big Boss 15: ਭਾਰਤੀ ਸਿੰਘ ਤੇ ਹਰਸ਼ ਦੇ ਬੱਚੇ ਨੂੰ ਸਲਮਾਨ ਖ਼ਾਨ ਕਰਨਗੇ ਲਾਂਚ, ਨੈਸ਼ਨਲ ਟੀਵੀ 'ਤੇ ਕੀਤਾ ਐਲਾਨ
ਸੁਭਾਸ਼ ਘਈ ਨੇ ਆਪਣੀਆਂ ਫਿਲਮਾਂ ਰਾਹੀਂ ਕਈ ਅਦਾਕਾਰਾਂ ਅਤੇ ਅਭਿਨੇਤਰੀਆਂ ਨੂੰ ਮੌਕੇ ਦਿੱਤੇ ਹਨ। ਜਿਸ 'ਚ ਜੈਕੀ ਸ਼ਰਾਫ, ਰੀਨਾ ਰਾਏ, ਮੀਨਾਕਸ਼ੀ, ਮਾਧੁਰੀ ਦੀਕਸ਼ਿਤ, ਮਨੀਸ਼ਾ ਕੋਇਰਾਲਾ ਦੇ ਨਾਂਅ ਸ਼ਾਮਲ ਹਨ। ਸੁਭਾਸ਼ ਘਈ ਲਈ 'ਐਮ' ਅੱਖਰ ਬਹੁਤ ਹੀ ਲੱਕੀ ਸਾਬਿਤ ਹੋਇਆ, ਇਸ ਲਈ 80 ਅਤੇ 90 ਦੇ ਦਹਾਕੇ 'ਚ ਬਣੀਆਂ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਦੀਆਂ ਹੀਰੋਇਨਾਂ ਇਸੇ ਨਾਂਅ M ਨਾਲ ਸ਼ੁਰੂ ਹੁੰਦੇ ਹਨ।
ਸੁਭਾਸ਼ ਘਈ ਨੇ ਹਿੰਦੀ ਸਿਨੇਮਾ ਵਿੱਚ ਇੱਕ ਤੋਂ ਵੱਧ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇੱਕ ਸਮਾਂ ਸੀ ਜਦੋਂ ਸੁਭਾਸ਼ ਘਈ ਨਾਲ ਕੰਮ ਕਰਨਾ ਹਰ ਫ਼ਿਲਮ ਸਟਾਰ ਦਾ ਸੁਪਨਾ ਹੁੰਦਾ ਸੀ। ਸੁਭਾਸ਼ ਘਈ ਦੀਆਂ ਮਸ਼ਹੂਰ ਫਿਲਮਾਂ ਕਾਲੀਚਰਨ, ਵਿਸ਼ਵਨਾਥ, ਕਰਜ਼, ਹੀਰੋ ਮੇਰੀ ਜੰਗ ਦੇ , ਕਰਮਾ, ਰਾਮ ਲਖਨ, ਸੌਦਾਗਰ, ਖਲਨਾਇਕ, ਪਰਦੇਸ ਅਤੇ ਤਾਲ ਆਦਿ ਹਨ। ਹੁਣ ਸੁਭਾਸ਼ ਘਈ ਫ਼ਿਲਮੀ ਜਗਤ ਤੋਂ ਦੂਰ ਹਨ ਤੇ ਉਹ ਆਪਣਾ ਇੱਕ ਡਾਇਰੈਕਸ਼ਨ ਤੇ ਐਕਟਿੰਗ ਸਕੂਲ ਚਲਾ ਰਹੇ ਹਨ।