Birthday Special : ਸੁਤਾਪਾ ਸਿਕੰਦਰ ਨੇ ਦੱਸੀ ਪਤੀ ਇਰਫਾਨ ਖ਼ਾਨ ਨਾਲ ਬਿਤਾਏ ਆਖ਼ਰੀ ਪਲਾਂ ਦੀ ਕਹਾਣੀ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਇਰਫਾਨ ਖ਼ਾਨ ਦਾ ਅੱਜ ਜਨਮਦਿਨ ਹੈ। ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਇਰਫਾਨ ਨੇ ਬਾਲੀਵੁੱਡ ਵਿੱਚ ਇੱਕ ਵੱਖਰੀ ਪਛਾਣ ਬਣਾਈ ਸੀ। ਬਾਲੀਵੁੱਡ ਦੀਆਂ ਅਗਲੀਆਂ ਪੀੜੀਆਂ ਇਰਫਾਨ ਦੀ ਅਦਾਕਾਰੀ ਨੂੰ ਫਾਲੋ ਕਰਦੀਆਂ ਹਨ। ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਸਿਕੰਦਰ ਨੇ ਪਤੀ ਨਾਲ ਬਿਤਾਏ ਆਖ਼ਰੀ ਪਲਾਂ ਦੀ ਕਹਾਣੀ ਦੱਸੀ ਹੈ।
image From Sutapa Sikandar facebook
ਸੁਤਾਪਾ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਪਤੀ ਦੇ ਆਖ਼ਰੀ ਸਮੇਂ ਵਿੱਚ ਬਿਤਾਏ ਖ਼ਾਸ ਪਲਾਂ ਦਾ ਜ਼ਿਕਰ ਕੀਤਾ ਸੀ। ਬੀਤੇ ਸਾਲ ਸੁਤਾਪਾ ਨੇ ਇਸ ਸਬੰਧੀ ਪੋਸਟ ਵੀ ਪਾਈ ਸੀ। ਸੁਤਾਪਾ ਨੇ ਲਿਖਿਆ ਕਿ ਆਖ਼ਰੀ ਸਮੇਂ ਵਿੱਚ ਉਸ ਨੇ ਅਤੇ ਇਰਫਾਨ ਦੇ ਕੁਝ ਦੋਸਤਾਂ ਨੇ ਉਨ੍ਹਾਂ ਲਈ ਗੀਤ ਗਾਏ ਸਨ। ਉਹ ਬੇਹੋਸ਼ੀ ਦੀ ਹਾਲਤ ਵਿੱਚ ਗੀਤ ਸੁਣ ਪਾ ਰਹੇ ਸੀ, ਇਸ ਦਾ ਸਬੂਤ ਉਨ੍ਹਾਂ ਦੀਆਂ ਅੱਖਾਂ ਚੋਂ ਵੱਗਦੇ ਹੰਝੂ ਸਨ।
ਸੁਤਾਪਾ ਨੇ ਇਰਫਾਨ ਦੇ ਲਈ ਆਖ਼ਰੀ ਗੀਤ aaj jaane ki zid na karo ਗਾਇਆ ਸੀ। ਸੁਤਾਪਾ ਨੇ ਪਤੀ ਦੀ ਮੌਤ ਤੋਂ ਬਾਅਦ ਬੀਤੇ ਸਮੇਂ ਨੂੰ ਬਹੁਤ ਹੀ ਮੁਸ਼ਕਿਲ ਸਮਾਂ ਦੱਸਿਆ। ਉਸ ਨੇ ਆਪਣੇ ਨੋਟ 'ਚ ਲਿਖਿਆ ਕਿ ਜ਼ਿੰਮੇਦਾਰੀਆਂ ਨਿਭਾਉਂਦੇ -ਨਿਭਾਉਂਦੇ ਇਹ ਦਿਨ ਕਿਵੇਂ ਬੀਤ ਗਏ, ਉਸ ਨੂੰ ਪਤਾ ਹੀ ਨਹੀਂ ਲੱਗਾ। ਇਨ੍ਹਾਂ ਚੋਂ ਕੁਝ ਜ਼ਿੰਮੇਵਾਰੀਆਂ ਅਜਿਹੀਆਂ ਸਨ, ਜੋ ਕਿ ਬਿਲਕੁਲ ਹੀ ਨਵੀਆਂ ਸਨ।
image From Sutapa Sikandar facebook
ਹੋਰ ਪੜ੍ਹੋ : ਬਾਲੀਵੁੱਡ ਤੋਂ ਬਾਅਦ ਟੌਲੀਵੁੱਡ 'ਚ ਕੋਰੋਨਾ ਨੇ ਦਿੱਤੀ ਦਸਤਕ, ਸਾਊਥ ਸੁਪਰਸਟਾਰ ਮਹੇਸ਼ ਬਾਬੂ ਹੋਏ ਕੋਰੋਨਾ ਪੌਜ਼ੀਟਿਵ
ਜਿਵੇਂ ਕਈ ਕਈ ਥਾਵਾਂ 'ਤੇ ਉਨ੍ਹਾਂ ਦਾ ਨਾਂਅ ਬਦਲਣਾ ਪਿਆ। ਸੁਤਾਪਾ ਨੇ ਕਿਹਾ ਕਿ ਉਹ ਘਬਰਾਉਂਦੀ ਸੀ, ਕਿ ਆਖ਼ਿਰ ਉਹ ਇਰਫਾਨ ਦਾ ਨਾਂਅ ਕਿਵੇਂ ਹਟਾ ਸਕਦੀ ਹੈ,ਤੇ ਉਨ੍ਹਾਂ ਦੀ ਥਾਂ ਕਿਵੇਂ ਲੈ ਸਕਦੀ ਹੈ। ਉਹ ਦਸਤਖ਼ਤ ਕਰਨ ਵੇਲੇ ਵੀ ਅਸਹਿਜ ਮਹਿਸੂਸ ਕਰਦੀ ਸੀ। ਇੱਕ ਦਿਨ ਉਸ ਨੇ ਇੱਕਲੇ ਬੈਠ ਕੇ ਖ਼ੁਦ ਨੂੰ ਸਮਝਾਇਆ ਤੇ ਖ਼ੁਦ ਨੂੰ ਜ਼ਿੰਦਗੀ ਦੀਆਂ ਅਗਲੀ ਜ਼ਿੰਮੇਵਾਰੀਆਂ ਸੰਭਾਲਣ ਦੇ ਲਈ ਤਿਆਰ ਕੀਤਾ, ਜਿਵੇਂ ਕਿਸੇ ਫ਼ਿਲਮ ਦੇ ਪ੍ਰੋਜੈਕਟ 'ਤੇ ਕੰਮ ਕੀਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਦਿੱਗਜ਼ ਅਦਾਕਾਰ ਇਰਫਾਨ ਖ਼ਾਨ ਕੈਂਸਰ ਤੋਂ ਪੀੜਤ ਸਨ। ਕੈਂਸਰ ਨਾਲ ਲੰਮੇਂ ਸਮੇਂ ਤੱਕ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ-ਲੜਦੇ ਉਨ੍ਹਾਂ ਦੀ ਮੌਤ ਹੋ ਗਈ। 29 ਅਪ੍ਰੈਲ ਸਾਲ 2020 'ਚ ਉਨ੍ਹਾਂ ਨੇ ਆਖ਼ਰੀ ਸਾਹ ਲਏ।