ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਦੇ ਵੱਡੇ ਬੇਟੇ ਅਦਾਕਾਰ ਰਣਧੀਰ ਕਪੂਰ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਰਣਧੀਰ ਕਪੂਰ ਬਹੁਤ ਘੱਟ ਫਿਲਮਾਂ ਵਿੱਚ ਨਜ਼ਰ ਆਏ ਹਨ। ਘੱਟ ਫਿਲਮਾਂ ਵਿੱਚ ਕੰਮ ਕਰਨ ਦੇ ਬਾਵਜੂਦ, ਉਹ ਆਪਣੀ ਚੰਗੀ ਦਿੱਖ ਅਤੇ ਮਨਮੋਹਕ ਸ਼ਖਸੀਅਤ ਦੇ ਕਾਰਨ ਫੈਨਜ਼ ਦੇ ਪਸੰਦੀਦਾ ਐਕਟਰ ਰਹੇ ਹਨ। ਆਓ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਬਾਰੇ ਜਾਣਦੇ ਹਾਂ ਕੁਝ ਖ਼ਾਸ ਗੱਲਾਂ।
ਘਰ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਰਣਧੀਰ ਹਮੇਸ਼ਾ ਆਪਣੇ ਪਿਤਾ ਰਾਜ ਕਪੂਰ ਦੇ ਬਹੁਤ ਕਰੀਬ ਰਹੇ ਹਨ। ਇਸ ਤੋਂ ਇਲਾਵਾ ਉਹ ਕਪੂਰ ਪਰਿਵਾਰ 'ਚ ਵੀ ਸਭ ਤੋਂ ਵੱਡੇ ਹਨ। ਰਣਧੀਰ ਹਰ ਸਾਲ 15 ਫਰਵਰੀ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਇਸ ਸਾਲ ਉਹ ਆਪਣਾ 75ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਅਦਾਕਾਰ ਰਣਧੀਰ ਕਪੂਰ ਦਾ ਜਨਮ 15 ਫਰਵਰੀ 1947 ਨੂੰ ਮੁੰਬਈ ਵਿੱਚ ਹੋਇਆ ਸੀ।
image From google
ਉਨ੍ਹਾਂ ਨੇ ਸਾਲ 1971 'ਚ ਬਾਲੀਵੁੱਡ ਅਦਾਕਾਰਾ ਬਬੀਤਾ ਨਾਲ ਵਿਆਹ ਕੀਤਾ ਸੀ ਪਰ ਸਾਲ 1983 ਤੋਂ ਬਾਅਦ ਰਣਧੀਰ ਕਪੂਰ ਅਤੇ ਬਬੀਤਾ ਦੇ ਰਿਸ਼ਤੇ 'ਚ ਖਟਾਸ ਆਉਣ ਲੱਗੀ, ਜਿਸ ਤੋਂ ਬਾਅਦ ਦੋਹਾਂ ਨੇ ਸਾਲ 1988 'ਚ ਵੱਖ ਹੋਣ ਦਾ ਫੈਸਲਾ ਲਿਆ। ਹਾਲਾਂਕਿ ਦੋਵਾਂ ਨੇ ਕਦੇ ਵੀ ਇੱਕ ਦੂਜੇ ਤੋਂ ਤਲਾਕ ਨਹੀਂ ਲਿਆ।
image From google
ਰਣਧੀਰ ਅਤੇ ਬਬੀਤਾ ਦੀਆਂ ਦੋ ਬੇਟੀਆਂ ਹਨ, ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ। ਵੱਖ ਹੋਣ ਤੋਂ ਬਾਅਦ ਬਬੀਤਾ ਆਪਣੀਆਂ ਦੋ ਬੇਟੀਆਂ ਕਰੀਨਾ ਅਤੇ ਕਰਿਸ਼ਮਾ ਨਾਲ ਰਹਿੰਦੀ ਸੀ। ਇਸ ਲਈ ਰਣਧੀਰ ਇਕੱਲੇ ਹੀ ਰਹਿੰਦੇ ਸੀ। ਇੱਕ ਇੰਟਰਵਿਊ ਦੌਰਾਨ ਰਣਧੀਰ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਬਬੀਤਾ ਉਨ੍ਹਾਂ ਦੇ ਸ਼ਰਾਬ ਪੀਣ ਤੋਂ ਨਾਰਾਜ਼ ਸੀ। ਦੋਹਾਂ ਦੇ ਰਹਿਣ ਦੇ ਤਰੀਕੇ ਵੱਖੋ-ਵੱਖਰੇ ਸਨ। ਭਾਵੇਂ ਦੋਹਾਂ ਨੇ ਲਵ ਮੈਰਿਜ ਕੀਤੀ ਸੀ ਪਰ ਸੋਚ ਵੱਖਰੀ ਸੀ। ਇਸ ਲਈ ਅਸੀਂ ਇੱਕ ਦੂਰੀ ਬਣਾ ਲਈ।
image From google
ਬਬੀਤਾ ਨੇ ਵੀ ਮਾਂ ਦਾ ਕਿਰਦਾਰ ਬੜੀ ਹਿੰਮਤ ਨਾਲ ਨਿਭਾਇਆ ਹੈ। ਦਰਅਸਲ ਇਹ ਤਾਂ ਸਾਰੇ ਜਾਣਦੇ ਹਨ ਕਿ ਬਬੀਤਾ ਨੇ ਕਪੂਰ ਪਰਿਵਾਰ ਦੀ ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤੋੜਿਆ ਅਤੇ ਆਪਣੀਆਂ ਦੋ ਬੇਟੀਆਂ ਕਰਿਸ਼ਮਾ ਅਤੇ ਕਰੀਨਾ ਨੂੰ ਫਿਲਮਾਂ 'ਚ ਕੰਮ ਕਰਨ ਲਈ ਸਹਿਮਤੀ ਦਿੱਤੀ। ਆਪਣੀ ਮਾਂ ਦੀ ਹਿੰਮਤ ਅਤੇ ਸਮਰਥਨ ਕਾਰਨ ਅੱਜ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਫਿਲਮ ਇੰਡਸਟਰੀ ਦੀਆਂ ਵੱਡੀਆਂ ਅਭਿਨੇਤਰੀਆਂ ਵਿੱਚ ਸ਼ੁਮਾਰ ਹਨ।
ਹੋਰ ਪੜ੍ਹੋ : ਵੈਲੇਨਟਾਈਨ ਡੇਅ 'ਤੇ ਅਦਾਕਾਰ ਵਿਕਰਾਂਤ ਮੈਸੀ ਨੇ ਗਰਲਫ੍ਰੈਂਡ ਸ਼ੀਤਲ ਠਾਕੁਰ ਨਾਲ ਕਰਵਾਇਆ ਵਿਆਹ
ਇੱਕ ਦੌਰ ਸੀ ਜਦੋਂ ਰਣਧੀਰ ਕਪੂਰ ਨੇ ਇੱਕ ਰੋਮਾਂਟਿਕ ਹੀਰੋ ਦੇ ਤੌਰ 'ਤੇ ਕਈ ਫ਼ਿਲਮਾਂ ਫਿਲਮਾਂ ਕੀਤੀਆਂ , ਪਰ ਉਨ੍ਹਾਂ ਦੀ ਸਫਲਤਾ ਦਾ ਦੌਰ ਬਹੁਤਾ ਸਮਾਂ ਨਹੀਂ ਚੱਲ ਸਕਿਆ। ਐਕਟਰ ਹੁਣ ਲਾਈਮਲਾਈਟ ਤੋਂ ਦੂਰ ਰਹਿੰਦੇ ਹਨ ਅਤੇ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੇ ਹਨ।
image From instagram
ਅਭਿਨੇਤਾ ਰਣਧੀਰ ਕਪੂਰ ਆਖ਼ਰੀ ਵਾਰ ਸਾਲ 2014 'ਚ ਫਿਲਮ 'ਸੁਪਰ ਨਾਨੀ' 'ਚ ਨਜ਼ਰ ਆਏ ਸਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਦਾਕਾਰਾ ਰੇਖਾ ਵੀ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ ਆਪਣੇ ਛੋਟੇ ਭਰਾ ਰਿਸ਼ੀ ਕਪੂਰ ਨਾਲ 2010 ਦੀ ਫ਼ਿਲਮ ਹਾਊਸਫੁੱਲ 2 ਵਿੱਚ ਨਜ਼ਰ ਆਏ ਸਨ। ਰਣਧੀਰ ਪਿਛਲੇ ਕੁਝ ਸਾਲਾਂ ਤੋਂ ਫਿਲਮਾਂ ਤੋਂ ਦੂਰ ਹਨ। ਹਾਲਾਂਕਿ, ਕੁਝ ਸਮਾਂ ਪਹਿਲਾਂ ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਮਹਿਮਾਨ ਵਜੋਂ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਰਾਜ ਕਪੂਰ ਨਾਲ ਜੁੜੀਆਂ ਕਈ ਕਹਾਣੀਆਂ ਸੁਣਾਈਆਂ।