Birthday Special : ਜਾਣੋ Shehnaaz Gill ਨੂੰ ਲੋਕ ਕਿਉਂ ਬੁਲਾਉਂਦੇ ਸੀ ਪੰਜਾਬ ਦੀ ਕੈਟਰੀਨਾ

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਬਿੱਗ ਬੌਸ 13 ਨਾਲ ਆਪਣੀ ਖਾਸ ਪਛਾਣ ਬਣਾਉਣ ਵਾਲੀ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਇੰਟਰਨੈਟ ਤੇ ਇੱਕ ਸੰਸੈਸ਼ਨ ਤੇ ਇੰਨਫਉਲੈਂਸਰ ਹੈ। ਸ਼ਹਿਨਾਜ਼ ਗਿੱਲ ਦੀ ਜੋੜੀ ਉਨ੍ਹਾਂ ਦੇ ਖ਼ਾਸ ਦੋਸਤ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨਾਲ ਬਹੁਤ ਪਸੰਦ ਕੀਤੀ ਗਈ।
ਸ਼ਹਿਨਾਜ਼ ਕੌਰ ਗਿੱਲ ਦਾ ਜਨਮ 27 ਜਨਵਰੀ 1993 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ।ਸ਼ਹਿਨਾਜ਼ ਦੀ ਮਾਂ ਪਰਮਿੰਦਰ ਕੌਰ ਗਿੱਲ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਜਦੋਂ ਸ਼ਹਿਨਾਜ਼ 16-17 ਸਾਲ ਦੀ ਸੀ ਤਾਂ ਹਰ ਕੋਈ ਲੋਕ ਉਸ ਨੂੰ ਕੈਟਰੀਨਾ ਕਹਿ ਕੇ ਬੁਲਾਉਂਦੇ ਸਨ। ਉਦੋਂ ਤੋਂ ਹੀ ਸ਼ਹਿਨਾਜ਼ ਨੇ ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਸ਼ਹਿਨਾਜ਼ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ ਤੋਂ ਗ੍ਰੈਜੂਏਸ਼ਨ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਵਿੱਚ ਵੀ ਅਦਾਕਾਰਾ ਨੇ ਕਈ ਵਾਰ ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਿਆ ਸੀ। ਉਦੋਂ ਤੋਂ ਉਹ ਇਸੇ ਨਾਂ ਨਾਲ ਮਸ਼ਹੂਰ ਹੋ ਗਈ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਸਾਲ 2015 ਵਿੱਚ, ਉਸਨੇ ਗੁਰਵਿੰਦਰ ਬਰਾੜ ਦੀ ਪੰਜਾਬੀ ਐਲਬਮ 'ਸ਼ਿਵ ਦੀ ਕਿਤਾਬ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਸ਼ਹਿਨਾਜ਼ ਨੇ 'ਮਾਝੇ ਦੀ ਜੱਟੀ', 'ਪਿੰਡ ਦੀਆਂ ਕੁੜੀਆਂ' ਅਤੇ ਪੰਜਾਬੀ ਗਾਇਕ ਗੈਰੀ ਸੰਧੂ ਦੇ ਟਾਈਟਲ ਗੀਤ 'ਯੇ ਬੇਬੀ ਰੀਮਿਕਸ' ਵਿੱਚ ਵੀ ਨਜ਼ਰ ਆਈ। ਹੌਲੀ-ਹੌਲੀ ਉਹ ਪੂਰੇ ਪੰਜਾਬ ਦੀ ਕੈਟਰੀਨਾ ਕੈਫ ਬਣਨ ਲੱਗੀ। ਦੋ ਸਾਲਾਂ ਬਾਅਦ 2017 'ਚ ਸ਼ਹਿਨਾਜ਼ ਨੂੰ ਪੰਜਾਬ ਫਿਲਮ 'ਸਤਿ ਸ਼੍ਰੀ ਅਕਾਲ ਇੰਗਲੈਂਡ' ਮਿਲੀ ਤੇ ਇੱਥੋਂ ਹੀ ਉਸ ਨੂੰ ਕਾਮਯਾਬੀ ਮਿਲੀ।
ਹੋਰ ਪੜ੍ਹੋ : ਫ਼ਿਲਮ ਪੁਸ਼ਪਾ ਤੋਂ ਬਾਅਦ ਚਮਕੀ ਅੱਲੂ ਅਰਜੁਨ ਦੀ ਕਿਸਮਤ,100 ਕਰੋੜ ਰੁਪਏ 'ਚ ਆਫ਼ਰ ਹੋਈ ਐਟਲੀ ਦੀ ਫ਼ਿਲਮ
ਸ਼ਹਿਨਾਜ਼ ਨਾਂ ਮਹਿਜ਼ ਇੱਕ ਚੰਗੀ ਅਦਾਕਾਰਾ ਹੈ ਬਲਕਿ ਇੱਕ ਚੰਗੀ ਗਾਇਕਾ ਵੀ ਹੈ।ਉਸ ਨੇ 'ਸਰਪੰਚ', 'ਬਰਬਾੜੀ', 'ਵਹਿਮ' ਵਰਗੇ ਕਈ ਗੀਤਾਂ 'ਚ ਆਪਣੀ ਆਵਾਜ਼ ਦਿੱਤੀ ਹੈ। ਹਾਲਾਂਕਿ ਸ਼ਹਿਨਾਜ਼ ਨੂੰ ਆਪਣੀ ਅਸਲੀ ਪਛਾਣ ਬਿੱਗ ਬੌਸ ਤੋਂ ਮਿਲੀ। ਭਾਵੇਂ ਉਹ ਇਸ ਰਿਐਲਿਟੀ ਸ਼ੋਅ ਦੀ ਵਿਜੇਤਾ ਨਹੀਂ ਸੀ, ਪਰ ਇਹ ਸ਼ੋਅ ਉਸ ਨੂੰ ਪ੍ਰਸਿੱਧੀ ਦੇ ਇੱਕ ਵੱਖਰੇ ਪੱਧਰ 'ਤੇ ਲੈ ਗਿਆ। ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਦੇ ਵੱਖਰੇ ਅੰਦਾਜ਼ ਨੂੰ ਪੂਰੇ ਭਾਰਤ ਦੇ ਲੋਕਾਂ ਨੇ ਪਸੰਦ ਕੀਤਾ।
ਬਿੱਗ ਬੌਸ ਨੇ ਸ਼ਹਿਨਾਜ਼ ਨੂੰ ਨਾਂ ਮਹਿਜ਼ ਪ੍ਰਸਿੱਧੀ ਦਿੱਤੀ ਸਗੋਂ ਇੱਕ ਵਧੀਆ ਦੋਸਤ ਵੀ ਦਿੱਤਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ। ਸਿਡਨਾਜ਼ (ਸਿਧਾਰਥ ਅਤੇ ਸ਼ਹਿਨਾਜ਼) ਨੇ ਬਿੱਗ ਬੌਸ ਦੇ 13ਵੇਂ ਸੀਜ਼ਨ ਵਿੱਚ ਜਿੰਨੀ ਪ੍ਰਸਿੱਧੀ ਹਾਸਲ ਕੀਤੀ, ਉਹ ਬਿੱਗ ਬੌਸ ਦੇ ਇਤਿਹਾਸ ਵਿੱਚ ਸ਼ਾਇਦ ਹੀ ਕਿਸੇ ਜੋੜੇ ਨੇ ਹਾਸਲ ਕੀਤੀ ਹੋਵੇ।
ਅੱਜ ਸ਼ਹਿਨਾਜ਼ ਨੇ ਆਪਣੇ ਦਮ 'ਤੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸ਼ਹਿਨਾਜ਼ ਨੇ ਮੋਸਟ ਡਿਜ਼ਾਇਰੇਬਲ ਵੂਮੈਨ 2019 ਅਤੇ 2020 ਵਿੱਚ ਟਾਪ 20 ਵਿੱਚ ਆਪਣੀ ਜਗ੍ਹਾ ਬਣਾਈ ਸੀ। ਉਹ ਫਿਲਮਫੇਅਰ ਦੇ ਡਿਜੀਟਲ ਕਵਰ ਪੇਜ 'ਤੇ ਵੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਉਸ ਨੂੰ ਪ੍ਰੋਮਿਸਿੰਗ ਫਰੈਸ਼ ਫੇਸ ਦਾ ਸਨਮਾਨ ਵੀ ਮਿਲਿਆ ਚੁੱਕਾ ਹੈ।