Bipasha Basu breastfeeds daughter Devi: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦਈਏ ਨਵੰਬਰ 2022 ਵਿੱਚ ਬਿਪਾਸ਼ਾ ਬਾਸੂ ਨੇ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਦੇਵੀ ਰੱਖਿਆ ਹੈ। ਬਿਪਾਸ਼ਾ ਆਪਣੀ ਪ੍ਰੈਗਨੈਂਸੀ ਦੀ ਸ਼ੁਰੂਆਤ ਤੋਂ ਲੈ ਕੇ ਆਪਣੇ ਪੂਰੇ ਪ੍ਰੈਗਨੈਂਸੀ ਸਫਰ ਨੂੰ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਸੀ। ਬੇਟੀ ਦੇ ਜਨਮ ਤੋਂ ਬਾਅਦ ਵੀ ਬਿਪਾਸ਼ਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਅਕਸਰ ਆਪਣੀਆਂ ਅਤੇ ਬੇਟੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : ਤਰਸੇਮ ਜੱਸੜ ਨੇ ਫ਼ਿਲਮ ‘ਮਸਤਾਨੇ’ ਲਈ ਲਿਖਿਆ ਭਾਵੁਕ ਨੋਟ, ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਹੋਈ ਪੂਰੀ
Image Source : Instagram
ਬਿਪਾਸ਼ਾ ਇਨ੍ਹੀਂ ਦਿਨੀਂ ਆਪਣੀ ਮਾਂ ਬਣਨ ਦਾ ਪੂਰਾ ਆਨੰਦ ਲੈ ਰਹੀ ਹੈ। ਪਰ ਇਸਦੇ ਨਾਲ ਹੀ ਉਹ ਇਸ ਗੱਲ ਦਾ ਵੀ ਪੂਰਾ ਖਿਆਲ ਰੱਖ ਰਹੀ ਹੈ ਕਿ ਬੇਟੀ ਦੀ ਦੇਖਭਾਲ ਵਿੱਚ ਕੋਈ ਕਮੀ ਨਾ ਰਹੇ। ਇਸ ਸਿਲਸਿਲੇ 'ਚ ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਧੀ ਦੇਵੀ ਨਾਲ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਤੇ ਪ੍ਰਸ਼ੰਸਕ ਕਾਫੀ ਪਿਆਰ ਲੁੱਟਾ ਰਹੇ ਹਨ।
bipasha basu daughter devi
ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਬੇਟੀ ਨੂੰ ਸੀਨੇ ਦੇ ਨਾਲ ਲਗਾਇਆ ਹੋਇਆ ਹੈ ਤੇ ਉਹ ਉਸ ਸਮੇਂ ਆਪਣੀ ਬੇਟੀ ਨੂੰ ਦੁੱਧ ਪਿਲਾ ਰਹੀ ਸੀ। ਹਾਲਾਂਕਿ ਇਸ ਵੀਡੀਓ 'ਚ ਬੇਟੀ ਦੇਵੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਪਰ ਇਸ ਇੰਸਟਾਗ੍ਰਾਮ ਸਟੋਰੀ ਦੇ ਸਕਰੀਨ ਸ਼ਾਰਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ।
bipasha basu daughter devi
ਬਿਪਾਸ਼ਾ ਨੇ ਛੋਟੀ ਦੇਵੀ ਦੇ ਚਿਹਰੇ ਨੂੰ ਹਾਰਟ ਇਮੋਜੀ ਨਾਲ ਢੱਕਿਆ ਹੋਇਆ ਹੈ। ਵੀਡੀਓ ਦੇ ਕੈਪਸ਼ਨ 'ਚ ਬਿਪਾਸ਼ਾ ਨੇ ਲਿਖਿਆ, 'Morning with my heart Devi' ਬੇਟੀ ਦੇ ਨਾਮ ਦੇ ਨਾਲ, ਬਿਪਾਸ਼ਾ ਨੇ ਸਟ੍ਰਾਬੇਰੀ, ਈਵਿਲ ਆਈ, ਹਾਰਟ ਅਤੇ ਨਮਸਤੇ ਵਰਗੇ ਕਈ ਹੋਰ ਇਮੋਜੀ ਵੀ ਲਗਾਏ ਹਨ।
ਬਿਪਾਸ਼ਾ ਬਾਸੂ ਅਕਸਰ ਸੋਸ਼ਲ ਮੀਡੀਆ 'ਤੇ ਬੇਬੀ ਦੇਵੀ ਨਾਲ ਆਪਣੀਆਂ ਅਤੇ ਪਤੀ ਕਰਨ ਸਿੰਘ ਗਰੋਵਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਖੂਬ ਪਸੰਦ ਵੀ ਕੀਤਾ ਜਾਂਦਾ ਹੈ।
View this post on Instagram
A post shared by Bipasha Basu (@bipashabasu)