ਨਵਜੰਮੀ ਧੀ ‘ਦੇਵੀ’ ਦੇ ਪੈਰ ਚੁੰਮਦੀ ਨਜ਼ਰ ਆਈ ਬਿਪਾਸ਼ਾ ਬਾਸੂ, ਵੀਡੀਓ ਸ਼ੇਅਰ ਕਰਕੇ ਧੀ ਲਈ ਲਿਖਿਆ ਪਿਆਰ ਭਰਿਆ ਸੁਨੇਹਾ

Bipasha Basu news: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਜਿਨ੍ਹਾਂ ਨੇ ਬੀਤੇ ਦਿਨੀਂ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਹ ਜਨਮਦਿਨ ਅਦਾਕਾਰਾ ਲਈ ਬਹੁਤ ਹੀ ਖ਼ਾਸ ਰਿਹਾ, ਕਿਉਂਕਿ ਇਹ ਜਨਮਦਿਨ ਉਨ੍ਹਾਂ ਨੇ ਆਪਣੀ ਨੰਨ੍ਹੀ ਬੱਚੀ ਦੇਵੀ ਦੇ ਨਾਲ ਸੈਲੀਬ੍ਰੇਟ ਕੀਤਾ। ਬਿਪਾਸ਼ਾ ਦੇ ਇਸ ਖਾਸ ਦਿਨ 'ਤੇ ਉਨ੍ਹਾਂ ਦੇ ਪਤੀ ਅਤੇ ਅਭਿਨੇਤਾ ਕਰਨ ਸਿੰਘ ਗਰੋਵਰ ਤੋਂ ਲੈ ਕੇ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਸ ਦੌਰਾਨ ਬਿਪਾਸ਼ਾ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਟੀ ਲਈ ਪਿਆਰ ਭਰਿਆ ਨੋਟ ਲਿਖਿਆ, ਜਿਸ 'ਤੇ ਯੂਜ਼ਰਸ ਨੇ ਖੂਬ ਪਿਆਰ ਲੁੱਟਾ ਰਹੇ ਹਨ।
ਹੋਰ ਪੜ੍ਹੋ : ਦਿੱਲੀ ਹਾਦਸੇ 'ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਸ਼ਾਹਰੁਖ ਖ਼ਾਨ ਬਣੇ ਮਸੀਹਾ, ਕੀਤੀ ਆਰਥਿਕ ਮਦਦ
image source: Instagram
ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਹ ਆਪਣੀ ਧੀ ਦੇਵੀ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ਦੀ ਕੈਪਸ਼ਨ ਦਿੰਦੇ ਹੋਏ ਅਦਾਕਾਰਾ ਨੇ ਲਿਖਿਆ- ‘ਭਗਵਾਨ ਨੇ ਮੈਨੂੰ ਸਭ ਤੋਂ ਵਧੀਆ ਤੋਹਫਾ ਦਿੱਤਾ ਹੈ- ਮੇਰੀ ਬੇਟੀ ਦੇਵੀ…ਮੇਰੇ ਪਹਿਲੇ ਸਭ ਤੋਂ ਵਧੀਆ ਤੋਹਫ਼ੇ ਤੋਂ ਬਾਅਦ, ਮੇਰੀ ਜ਼ਿੰਦਗੀ ਦਾ ਪਿਆਰ, ਮੇਰੇ ਪਤੀ ਕਰਨ ਸਿੰਘ ਗਰੋਵਰ, ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ..’। ਇਸ ਦੇ ਨਾਲ ਹੀ ਬਿਪਾਸ਼ਾ ਨੇ ਕੁਝ ਹੈਸ਼ਟੈਗ ਵੀ ਸਾਂਝੇ ਕੀਤੇ ਹਨ। ਇਸ ਪੋਸਟ ਉੱਤੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਖੂਬ ਤਾਰੀਫ ਕੀਤੀ ਹੈ।
image source: Instagram
ਵੀਡੀਓ ਦੀ ਗੱਲ ਕਰੀਏ ਤਾਂ ਬਿਪਾਸ਼ਾ ਆਪਣੀ ਲਾਡੋ ਰਾਣੀ ਦੇ ਪੈਰ ਚੁੰਮਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵੀਡੀਓ 'ਚ ਬੇਟੀ ਦੇਵੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਇਸ ਤੋਂ ਇਲਾਵਾ ਬਿਪਾਸ਼ਾ ਨੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ, ਜਿਸ ਵਿੱਚ ਉਹ ਆਪਣੀ ਬੇਟੀ ਦੇਵੀ ਤੇ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰ ਖੂਬ ਪਿਆਰ ਲੁੱਟਾ ਰਹੇ ਹਨ।
image source: instagram
ਦੱਸ ਦੇਈਏ ਕਿ ਹਾਲ ਹੀ ਵਿੱਚ ਬਿਪਾਸ਼ਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। 12 ਨਵੰਬਰ ਨੂੰ ਜੋੜੇ ਨੇ ਬੇਟੀ ਦੇ ਨਾਂ ਦਾ ਐਲਾਨ ਕੀਤਾ ਸੀ। ਦੋਵੇਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
View this post on Instagram