ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਨਾਲ ਮਨਾਇਆ 43ਵਾਂ ਜਨਮਦਿਨ, ਅਦਾਕਾਰਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਇਹ ਰੋਮਾਂਟਿਕ ਵੀਡੀਓ

ਬਿਪਾਸ਼ਾ ਬਾਸੂ ਹਿੰਦੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਤੇ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅੱਜ ਉਹ ਆਪਣਾ 43ਵਾਂ ਬਰਥਡੇਅ ਸੈਲੀਬ੍ਰੇਟ ਕਰ ਰਹੀ ਹੈ (Happy Birthday Bipasha Basu)। ਅਦਾਕਾਰਾ ਨੇ ਆਪਣਾ ਜਨਮਦਿਨ ਪਤੀ ਕਰਨ ਸਿੰਘ ਗਰੋਵਰ ਨਾਲ ਮਨਾਇਆ ਅਤੇ ਆਪਣੇ ਇੰਸਟਾਗ੍ਰਾਮ 'ਤੇ ਕੇਕ ਕੱਟਣ ਦਾ ਇੱਕ ਵੀਡੀਓ ਸਾਂਝਾ ਕੀਤਾ।
ਰਾਜ਼ ਫੇਮ ਅਦਾਕਾਰਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ, 'ਇਹ ਮੇਰਾ ਜਨਮਦਿਨ ਹੈ'। ਇਸ ਕਿਊਟ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਰਨ ਆਪਣੀ ਪਤਨੀ ਲਈ ਹੈਪੀ ਬਰਥਡੇ ਗੀਤ ਗਾ ਰਹੇ ਹਨ। ਫਿਰ ਉਹ ਇੱਕ ਦੂਜੇ ਨੂੰ ਕਿੱਸ ਕਰਦੇ ਨੇ ਤੇ ਅੱਗੇ ਦੋਵੇਂ ਪ੍ਰੇਅਰ ਕਰਦੇ ਨੇ ਤੇ ਫਿਰ ਬਿਪਾਸ਼ਾ ਕੇਕ ਕੱਟਦੀ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਬਿਪਾਸ਼ਾ ਨੇ ਹਰੇ ਰੰਗ ਦੀ ਸਲੀਵਲੈੱਸ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਉੱਥੇ ਹੀ ਕਰਨ ਬਲੈਕ ਅਤੇ ਗ੍ਰੇ ਕਲਰ ਦੀ ਚੈੱਕ ਸ਼ਰਟ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਬਿਪਾਸ਼ਾ ਬਾਸੂ ਨੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।
ਬਿਪਾਸ਼ਾ ਨੇ ਅਦਾਕਾਰ ਜਾਨ ਅਬ੍ਰਾਹਮ ਦੇ ਨਾਲ ਆਪਣੀ ਪਹਿਲੀ ਫ਼ਿਲਮ 'ਜਿਸਮ' ਨਾਲ ਬਾਲੀਵੁੱਡ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਬਿਪਾਸ਼ਾ ਨੇ ਇੰਡਸਟਰੀ 'ਚ ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਕੀਤੀਆਂ। ਬਿਪਾਸ਼ਾ ਨੇ 2001 ਦੀ ਥ੍ਰਿਲਰ ਅਜਨਬੀ ਵਿੱਚ ਆਪਣੀ ਨਕਾਰਾਤਮਕ ਭੂਮਿਕਾ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਲੱਖਾਂ ਪ੍ਰਸ਼ੰਸਕਾਂ ਦੀ ਪਸੰਦੀਦਾ ਬਣ ਗਈ। ਇਹ ਫ਼ਿਲਮ ਇੰਨੀ ਹਿੱਟ ਰਹੀ ਕਿ ਇਸਨੇ ਉਸਨੂੰ ਬੈਸਟ ਫੀਮੇਲ ਡੈਬਿਊ ਲਈ ਫਿਲਮਫੇਅਰ ਅਵਾਰਡ ਜਿੱਤਿਆ।
ਇਨ੍ਹੀਂ ਦਿਨੀਂ ਬਿਪਾਸ਼ਾ ਕਰਨ ਸਿੰਘ ਗਰੋਵਰ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਕਰਨ ਅਤੇ ਬਿਪਾਸ਼ਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਦਰਅਸਲ, ਬਿਪਾਸ਼ਾ ਅਤੇ ਕਰਨ ਨੇ ਆਪਣਾ ਜਨਮਦਿਨ ਸ਼ਾਨਦਾਰ ਪੱਧਰ 'ਤੇ ਮਨਾਉਣ ਲਈ ਮਾਲਦੀਵ ਵਿੱਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ ਸੀ, ਪਰ ਕੋਵਿਡ ਦੇ ਵੱਧਦੇ ਮਾਮਲਿਆਂ ਕਾਰਨ ਉਨ੍ਹਾਂ ਨੂੰ ਆਪਣਾ ਪਲਾਨ ਰੱਦ ਕਰਨਾ ਪਿਆ।
View this post on Instagram
View this post on Instagram