ਬਿਨੂੰ ਢਿੱਲੋਂ ਨੇ ਆਪਣੇ ਪਿਤਾ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ
ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਬਿਨੂੰ ਢਿੱਲੋਂ ਦੇ ਲਈ ਅੱਜ ਦਾ ਦਿਨ ਬਹੁਤ ਹੀ ਖ਼ਾਸ ਹੈ ਕਿਉਂਕਿ ਉਹਨਾਂ ਦੇ ਪਿਤਾ ਦਾ ਅੱਜ ਜਨਮ ਦਿਨ ਹੈ । ਇਸ ਦਿਨ ਨੂੰ ਬਿਨੂੰ ਨੇ ਆਪਣੇ ਪ੍ਰਸ਼ੰਸਕਾਂ ਲਈ ਵੀ ਖ਼ਾਸ ਬਣਾਇਆ ਹੈ । ਬਿਨੂੰ ਨੇ ਆਪਣੇ ਪਿਤਾ ਦੇ ਜਨਮ ਦਿਨ ਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।
ਹੋਰ ਪੜ੍ਹੋ :
ਹਰਭਜਨ ਮਾਨ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਗਈ ਅਰਦਾਸ
ਜਿਸ ਵਿੱਚ ਬਿਨੂੰ ਦੇ ਮਾਤਾ ਪਿਤਾ ਨਜ਼ਰ ਆ ਰਹੇ ਹਨ । ਬਿਨੂੰ ਵੱਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤਸਵੀਰ ਤੇ ਬਿਨੂੰ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।
ਇਸ ਤਸਵੀਰ ਨੂੰ ਬਿਨੂੰ ਢਿੱਲੋਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ, ਉਹਨਾਂ ਨੇ ਲਿਖਿਆ ਹੈ ‘ਜਨਮ ਦਿਨ ਮੁਬਾਰਕ ਪਾਪਾ ਜੀ ….ਰੱਬ ਮੇਰੀ ਉਮਰ ਵੀ ਤੁਹਾਨੂੰ ਲਗਾ ਦੇਵੇ …ਤੁਹਾਡਾ ਦੇਣ ਨਹੀਂ ਦੇ ਸਕਦਾ …ਲਵ ਯੂ’ ।
View this post on Instagram
Mai na bendi, mai na bendi, mai na bendi ve.......?? Aggey dso?!?
ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਨੂੰ ਏਨੀਂ ਦਿਨੀ ਵਿਦੇਸ਼ ਵਿੱਚ ਹਨ, ਜਿੱਥੇ ਉਹ ਕਿਸੇ ਫ਼ਿਲਮ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਬਿਨੂੰ ਆਪਣੇ ਇੰਸਟਾਗ੍ਰਾਮ ਤੇ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ ।