ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਬਿੰਨੂ ਢਿੱਲੋਂ ਦੀ ਨਵੀਂ ਫ਼ਿਲਮ ‘ਗੋਲ ਗੱਪੇ’ ਦਾ ਪੋਸਟਰ
ਪੰਜਾਬੀ ਐਕਟਰ ਬਿੰਨੂ ਢਿੱਲੋਂ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਾਹਿਗੁਰੂ ਜੀ ਦੀ ਮਿਹਰ ਸਦਕਾ ਫ਼ਿਲਮ ਸ਼ੁਰੂ ਕਰਨ ਲੱਗੇ ਹਾਂ ਜੀ’
View this post on Instagram
Waheguru ji di mehr sadka movie start karn lage han ji ???
ਜੇ ਗੱਲ ਕਰੀਏ ਫ਼ਿਲਮ ਦੇ ਨਾਂਅ ਦੀ ਤਾਂ ਉਸ ਤੋਂ ਹੀ ਪਤਾ ਚੱਲਦਾ ਹੈ ਕਿ ਫ਼ਿਲਮ ਕਾਮੇਡੀ ਜ਼ੌਨਰ ਦੀ ਹੋਣ ਵਾਲੀ ਹੈ। ‘ਗੋਲ ਗੱਪੇ’ ਟਾਈਟਲ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਜਾਵੇਗਾ। ਇਸ ਫ਼ਿਲਮ ਦਾ ਸ਼ੂਟ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸ ਫ਼ਿਲਮ ‘ਚ ਬਿੰਨੂ ਢਿੱਲੋਂ ਤੋਂ ਇਲਾਵਾ ਰਜਤ ਬੇਂਦੀ,ਬੀ.ਐੱਨ ਸ਼ਰਮਾ, ਨਵਨੀਤ ਢਿੱਲੋਂ ਤੇ ਇਹਾਨਾ ਢਿੱਲੋਂ ਨਜ਼ਰ ਆਉਣਗੇ। ਇਹ ਫ਼ਿਲਮ ਕਮਲ ਮੁਕੁਤ ਐਂਡ ਸੋਹਮ ਰੋਕ ਸਟਾਰ ਐਂਟਰਟੈਂਨਮੈਂਟ ਤੇ ਐਸੋਸ਼ੀਏਸ਼ਨ ਵਿਦ ਜਾਨਵੀ ਟੈਲੀਫ਼ਿਲਮ ਪ੍ਰਾਈਵੇਟ ਲਿਮਟ ਦੀ ਪੇਸ਼ਕਸ਼ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਸਮੀਪ ਕੰਗ। ਇਹ ਫ਼ਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
View this post on Instagram
#jhalle #canada thnx fr ur love n support ????
ਜੇ ਗੱਲ ਕਰੀਏ ਬਿੰਨੂ ਢਿੱਲੋਂ ਦਾ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਸਰਗੁਣ ਮਹਿਤਾ ਦੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ। ‘ਝੱਲੇ’ ਫ਼ਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਤੋਂ ਇਲਾਵਾ ਬਿੰਨੂ ਢਿਲੋਂ ਤੇ ਸਪੀਪ ਕੰਗ ਦੀ ਜੋੜੀ ‘ਵੈਲਕਮ ਭੂਆ ਜੀ’ ਟਾਈਟਲ ਹੇਠ ਬਣ ਰਹੀ ਫ਼ਿਲਮ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਵੀ ਅਗਲੇ ਸਾਲ 21 ਅਗਸਤ ਨੂੰ ਰਿਲੀਜ਼ ਹੋਵੇਗੀ।
View this post on Instagram
Get Ready To ‘Welcome Bhua Ji’ On 21st August 2020????????