ਕੀ ਕਹਿੰਦੀ ਹੈ ਕਰਮਜੀਤ ਅਨਮੋਲ ਦੀ 'ਮਿੰਦੋ ਤਸੀਲਦਾਰਨੀ' ?

By  Shaminder September 15th 2018 12:56 PM
ਕੀ ਕਹਿੰਦੀ ਹੈ ਕਰਮਜੀਤ ਅਨਮੋਲ ਦੀ 'ਮਿੰਦੋ ਤਸੀਲਦਾਰਨੀ' ?

ਫਿਲਮ 'ਲਾਵਾਂ ਫੇਰੇ' ਦੀ ਅਪਾਰ ਸਫਲਤਾ ਤੋਂ ਬਾਅਦ ਕਰਮਜੀਤ ਅਨਮੋਲ  'ਮਿੰਦੋ ਤਸੀਲਦਾਰਨੀ' ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ । ਇਸ ਫਿਲਮ ਨੂੰ ਕਰਮਜੀਤ ਅਣਮੋਲ ਅਤੇ ਰੰਜੀਵ ਸਿੰਗਲਾ  ਪ੍ਰੋਡਿਊਸ ਕਰ ਰਹੇ ਨੇ । ਇਸ ਫਿਲਮ ਦਾ ਇੱਕ ਪੋਸਟਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਫਿਲਮ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਜਦਕਿ ਡਾਇਰੈਕਸ਼ਨ ਵੀ ਅਵਤਾਰ ਸਿੰਘ ਦੀ ਹੀ ਰਹੇਗੀ ।ਬਿੰਨੂ ਢਿੱਲੋਂ ਨੇ ਕਰਮਜੀਤ ਅਨਮੋਲ ਨੂੰ ਇਸ ਫਿਲਮ ਲਈ ਸ਼ੁਭ ਇੱਛਾਵਾਂ ਦਿੱਤੀਆਂ ਨੇ

ਹੋਰ ਵੇਖੋ : ਅਮਰਿੰਦਰ ਗਿੱਲ ਅਤੇ ਕਰਮਜੀਤ ਅਨਮੋਲ ਨੇ ਪਾਇਆਂ ਬਰੈਮਟਨ ਵਿੱਚ ਧੂੰਮਾਂ

https://www.instagram.com/p/BnvdddCBiuF/?hl=en&taken-by=binnudhillons

ਫਿਲਮ ਦੇ ਪੋਸਟਰ ਨੂੰ ਵੇਖ ਕੇ ਅਤੇ ਇਸ ਫਿਲਮ ਦੇ ਨਾਂਅ ਨੂੰ ਵੇਖ ਕੇ ਇਸ ਗੱਲ ਦਾ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਫਿਲਮ 'ਚ ਕੁਝ ਦੇਸੀ ਅਤੇ ਪੁਰਾਣੇ ਅੰਦਾਜ਼ ਦੀ ਕਿਸੇ ਔਰਤ ਦੇ ਕਿਰਦਾਰ ਨੂੰ ਵਿਖਾਇਆ ਜਾ ਸਕਦਾ ਹੈ । ਖੈਰ ਇਸ ਫਿਲਮ ਦੀ ਕਹਾਣੀ ਮਿੰਦੋ ਤਸੀਲਦਾਰਨੀ ਦੇ ਆਲੇ ਦੁਆਲੇ ਘੁੰਮਦੀ ਹੈ ਜਾਂ ਫਿਰ ਕੁਝ ਹੋਰ । ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ । ਪਰ ਇਸ ਤਰਾਂ ਦਾ ਨਾਂਅ ਦਰਸ਼ਕਾਂ 'ਚ ਜਿਗਿਆਸਾ ਜ਼ਰੂਰ ਪੈਦਾ ਕਰ ਰਿਹਾ ਹੈ ।ਇਸ ਪੋਸਟਰ ਦਾ ਡਿਜ਼ਾਇਨ ਅਮਨ ਕਲਸੀ ਨੇ ਤਿਆਰ ਕੀਤਾ ਹੈ ।Karamjit Anmol

 

ਕਰਮਜੀਤ ਅਨਮੋਲ ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ 'ਕੈਰੀ ਆਨ ਜੱਟਾ', ਜੱਟ ਐਂਡ ਜੂਲੀਅਟ ,ਡਿਸਕੋ ਸਿੰਘ,ਜੱਟ ਜੇਮਸ ਬੌਂਡ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ 'ਵੈਸਟ ਇਜ਼ ਵੈਸਟ' ਅਤੇ ਦੇਵ ਡੀ ਵਰਗੀ ਹਿੰਦੀ ਫਿਲਮ 'ਚ ਵੀ ਕੰਮ ਕੀਤਾ ਹੈ । ਕਰਮਜੀਤ ਅਣਮੋਲ ਜਿੱਥੇ ਇੱਕ ਵਧੀਆ ਅਦਾਕਾਰ ਨੇ ਉੱਥੇ ਉਨ੍ਹਾਂ ਨੇ ਕਈ ਗੀਤ ਵੀ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਨੇ ਵੀ ਖੂਬ ਪਸੰਦ ਕੀਤਾ ਹੈ। ਹਾਲ 'ਚ ਹੀ ਆਏ ਉਨ੍ਹਾਂ ਨੇ ਫਿਲਮ 'ਮਰ ਗਏ ਓਏ ਲੋਕੋ' 'ਚ ਗੀਤ 'ਮਿੱਠੜੇ ਬੋਲ' ਗਾਇਆ ਸੀ ਜਿਸ ਨੂੰ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਕਰਮਜੀਤ ਅਨਮੋਲ ਹੁਣ ਮੁੜ ਤੋਂ ਆਪਣੀ ਇਸ ਨਵੀਂ ਫਿਲਮ ਨਾਲ ਹਾਜ਼ਰ ਨੇ । ਪਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਅਗਲੇ ਸਾਲ ਦਾ ।

 

Related Post