ਦੇਖੋ ਕਿੰਝ ਵਿਦੇਸ਼ਾਂ ਚ 'ਨੌਕਰ ਵਹੁਟੀ ਦਾ' ਸੜ੍ਹਕਾਂ 'ਤੇ ਪਾ ਰਿਹਾ ਹੈ ਭੰਗੜੇ, ਹਾਰਬੀ ਸੰਘਾ ਦਾ ਵੀ ਮਿਲਿਆ ਸਾਥ

ਬਿੰਨੂ ਢਿੱਲੋਂ ਜਿੰਨ੍ਹਾਂ ਦੀ 23 ਅਗਸਤ ਨੂੰ ਫ਼ਿਲਮ 'ਨੌਕਰ ਵਹੁਟੀ ਦਾ' ਰਿਲੀਜ਼ ਹੋਣ ਵਾਲੀ ਹੈ। ਫਿਲਹਾਲ ਉਹ ਆਪਣੀ ਆਉਣ ਵਾਲੀ ਫ਼ਿਲਮ ਝੱਲੇ ਦੇ ਸ਼ੂਟ ਲਈ ਸਰਗੁਣ ਮਹਿਤਾ ਅਤੇ ਹਾਰਬੀ ਸੰਘਾ ਨਾਲ ਵਿਦੇਸ਼ ਦੀ ਧਰਤੀ ਤੋਂ ਹੀ ਫ਼ਿਲਮ ਨੌਕਰ ਵਹੁਟੀ ਦੇ ਪ੍ਰਚਾਰ 'ਚ ਲੱਗੇ ਹੋਏ ਹਨ। ਬਿੰਨੂ ਢਿੱਲੋਂ, ਹਾਰਬੀ ਸੰਘਾ ਅਤੇ ਸਰਗੁਣ ਮਹਿਤਾ ਦੀ ਇਹ ਵੀਡੀਓ ਕਾਫੀ ਸ਼ਾਨਦਾਰ ਹੈ। ਹਾਰਬੀ ਬੋਲੀਆਂ ਪਾ ਰਹੇ ਹਨ ਅਤੇ ਬਿੰਨੂ ਗੋਰਿਆਂ ਨਾਲ ਭੰਗੜੇ ਪਾ ਰਹੇ ਹਨ। ਉੱਥੇ ਹੀ ਸਰਗੁਣ ਮਹਿਤਾ ਵੀ ਆਪਣੇ ਝੱਲੇ ਦੀ ਲੁੱਕ 'ਚ ਨਜ਼ਰ ਆ ਰਹੇ ਹਨ।
View this post on Instagram
Naukar Vahuti Da 23rd of August???? @smeepkang @kulrajrandhawaofficial @omjeegroup @filmsrangrezaa
ਨੌਕਰ ਵਹੁਟੀ ਦਾ ਜਿਹੜੀ ਕਿ ਇੱਕ ਫੈਮਿਲੀ ਕਾਮੇਡੀ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ ‘ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ। ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।
ਹੋਰ ਵੇਖੋ : ਦਿਲ ਜਿੱਤ ਲੈਣਗੀਆਂ ਸਰਗੁਣ ਮਹਿਤਾ ਦੀਆਂ ਅਦਾਵਾਂ ਤੇ ਗੁਰਨਾਮ ਭੁੱਲਰ ਦਾ ਭੰਗੜਾ
View this post on Instagram
ਬਿੰਨੂ ਢਿੱਲੋਂ ਦਾ ਵਿਦੇਸ਼ਾਂ 'ਚ ਇਹ ਦੇਸੀ ਅਵਤਾਰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਵਹੁਟੀ ਦਾ ਨੌਕਰ ਬਣਕੇ ਹੁਣ ਉਹ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਹਸਾਉਂਦੇ ਹਨ।