ਬਿੰਨੂ ਢਿੱਲੋਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿਹਾ ‘ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ, ਇਸ ਨੂੰ ਕਿਸੇ ਹੋਰ ਨਾਂ ਝੁਕਣ ਦੇਈਂ’
ਬਿੰਨੂ ਢਿੱਲੋਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ, ਇਸ ਨੂੰ ਕਿਸੇ ਹੋਰ ਅੱਗੇ ਨਾਂ ਝੁਕਣ ਦਈਂ’ ।
Binnu-Dhillon
ਬਿੰਨੂ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।
binnu
ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਰਹੇ ਨੇ ।
Binnu-Dhillon
ਪਿੱਛੇ ਜਿਹੇ ਸਰਗੁਨ ਮਹਿਤਾ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਝੱਲੇ’ ਨੂੰ ਵੀ ਵਧੀਆ ਰਿਸਪਾਂਸ ਮਿਲਿਆ ਸੀ। ਬਿੰਨੂ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ, ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਭੰਗੜਚੀ ਦੇ ਤੌਰ ‘ਤੇ ਕੀਤੀ ਸੀ ।
View this post on Instagram
ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ ਇਸਨੂੰ ਕਿਸੇ ਹੋਰ ਅੱਗੇ ਨਾਂ ਝੁਕਣ ਦਈਂ !??