ਬਿਨੂੰ ਢਿੱਲੋਂ ਦੀ ਨਵੀਂ ਫ਼ਿਲਮ 'ਵੈਲਕਮ ਭੂਆ ਜੀ' ਦਾ ਐਲਾਨ,ਸਮੀਪ ਕੰਗ ਕਰਨਗੇ ਡਾਇਰੈਕਟ
ਕਾਮੇਡੀ ਜੋਨਰ ਦੀਆਂ ਫ਼ਿਲਮਾਂ ਦਾ ਰੁਝਾਨ ਪੰਜਾਬ ਸਿਨੇਮਾ 'ਤੇ ਕਾਫੀ ਚਰਚਾ 'ਚ ਰਹਿੰਦਾ ਹੈ। ਖ਼ਾਸ ਕਰਕੇ ਸਮੀਪ ਕੰਗ ਦੀਆਂ ਕਾਮੇਡੀ ਫ਼ਿਲਮਾਂ ਹੋਣ ਤਾਂ ਫਿਰ ਹਰ ਕੋਈ ਦੇਖਣ ਲਈ ਮਜਬੂਰ ਹੋ ਜਾਂਦਾ ਹੈ। ਜਿੱਥੇ ਹਰ ਹਫ਼ਤੇ ਹੀ ਵੱਖਰੇ ਵੱਖਰੇ ਮੁੱਦਿਆਂ ਅਤੇ ਕੰਟੈਂਟ ਦੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ਉੱਥੇ ਹੀ ਆਉਣ ਵਾਲੀਆਂ ਫ਼ਿਲਮਾਂ ਦੇ ਐਲਾਨ ਵੀ ਹਰ ਰੋਜ਼ ਕੀਤੇ ਜਾ ਰਹੇ ਹਨ। ਹੁਣ ਬਿਨੂੰ ਢਿੱਲੋਂ ਅਤੇ ਸਮੀਪ ਕੰਗ ਦੀ ਇੱਕ ਹੋਰ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਵੈਲਕਮ ਭੂਆ ਜੀ'।
View this post on Instagram
Get Ready To ‘Welcome Bhua Ji’ On 21st August 2020????????
ਸਮੀਪ ਕੰਗ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਅਤੇ ਬਿਨੂੰ ਢਿੱਲੋਂ ਮੁੱਖ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਵੈਭਵ ਸ਼ਰੀਆ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰੋਹਿਤ ਕੁਮਾਰ,ਸੰਜੀਵ ਕੁਮਾਰ ਅਤੇ ਰੰਗਰੇਜ਼ ਫ਼ਿਲਮ ਦੀ ਪੇਸ਼ਕਸ਼ ਇਹ ਇਸ ਫ਼ਿਲਮ ਨੂੰ ਰੋਹਿਤ ਕੁਮਾਰ ਸੰਜੀਵ ਕੁਮਾਰ ਪੰਕਜ ਤ੍ਰੇਹਾਂਨ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਫ਼ਿਲਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। 21 ਅਗਸਤ 2020 ਫ਼ਿਲਮ ਦੀ ਰਿਲੀਜ਼ ਤਰੀਕ ਤੈਅ ਕੀਤੀ ਗਈ ਹੈ।
View this post on Instagram
ਫ਼ਿਲਮ ਦੇ ਨਾਮ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ ਖੂਬ ਠਹਾਕੇ ਲੱਗਣ ਵਾਲੇ ਹਨ। ਹੁਣ ਦੇਖਣਾ ਹੋਵੇਗਾ ਬਿਨੂੰ ਢਿੱਲੋਂ ਕਦੋਂ ਅਤੇ ਕਿਹੜੀ ਭੂਆ ਦਾ ਵੈਲਕਮ ਕਰਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਫ਼ਿਲਮ 'ਝੱਲੇ' 15 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।