ਬਿੰਨੂ ਢਿੱਲੋਂ ਆਪਣੇ ਮਰਹੂਮ ਮਾਪਿਆਂ ਦੀ ਮੈਰਿਜ ਐਨੀਵਰਸਰੀ ‘ਤੇ ਹੋਏ ਭਾਵੁਕ, ਸਾਂਝਾ ਕੀਤਾ ਇਹ ਖ਼ਾਸ ਵੀਡੀਓ

By  Lajwinder kaur December 7th 2022 05:04 PM -- Updated: December 7th 2022 05:16 PM

Binnu Dhillon shares emotional note: ਪੰਜਾਬੀ ਐਕਟਰ ਬਿੰਨੂ ਢਿੱਲੋਂ ਨੇ ਇੱਕ ਵਾਰ ਫਿਰ ਤੋਂ ਆਪਣੇ ਮਾਪਿਆਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਲਈ ਕੁਝ ਖ਼ਾਸ ਸਾਂਝਾ ਕੀਤਾ ਹੈ। ਕਿਉਂਕਿ ਅੱਜ ਉਨ੍ਹਾਂ ਦੇ ਮਰਹੂਮ ਮਾਪਿਆਂ ਦੀ ਵੈਡਿੰਗ ਐਨੀਵਰਸਿਰੀ ਦਾ ਦਿਨ ਹੈ।

ਹੋਰ ਪੜ੍ਹੋ : ਆਪਣੇ ਪਿਤਾ ਨਾਲ ਸਕੂਨ ਨਾਲ ਸੌਂਦੀ ਨਜ਼ਰ ਆਈ ਦੇਵੀ, ਬਿਪਾਸ਼ਾ ਬਾਸੂ ਨੇ ਪਿਓ-ਧੀ ਦਾ ਬੇਹੱਦ ਹੀ ਕਿਊਟ ਫੋਟੋ ਕੀਤਾ ਸਾਂਝਾ

binnu dhillon with parents image source: Instagram

ਦੱਸ ਦਈਏ ਇਹ ਸਾਲ ਐਕਟਰ ਲਈ ਕਾਫੀ ਦੁਖਦਾਇਕ ਰਿਹਾ ਹੈ, ਕਿਉਂਕਿ ਫਰਵਰੀ ਮਹੀਨੇ ‘ਚ ਉਨ੍ਹਾਂ ਦੀ ਮਾਤਾ ਸਰਦਾਰਨੀ ਨਰਿੰਦਰ ਕੌਰ ਅਕਾਲ ਚਲਾਣਾ ਕਰ ਗਏ ਸੀ ਅਤੇ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਪਿਤਾ ਸਰਦਾਰ ਹਰਬੰਸ ਸਿੰਘ ਢਿੱਲੋਂ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।

inside image of binnu dhillon parents image source: Instagram

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਮਾਪਿਆਂ ਦੇ ਨਾਲ ਬਿਤਾਏ ਖ਼ਾਸ ਪਲਾਂ ਵਾਲਾ ਇੱਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਉਨ੍ਹਾਂ ਦੇ ਮਾਪੇ ਇੱਕ ਪਾਣੀ ਵਾਲੇ ਜਹਾਜ਼ ਉੱਤੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਅੰਮ੍ਰਿਤ ਮਾਨ ਦੇ ‘ਮਾਂ’ ਗੀਤ ਦੀਆਂ ਲਾਈਨਾਂ ‘ਮਾਪੇ ਰੱਬਾ ਬਹੁਤ ਜ਼ਰੂਰੀ’ ਦੇ ਨਾਲ ਅਪਲੋਡ ਕੀਤਾ ਹੈ। ਉਨ੍ਹਾਂ ਨੇ ਕਪੈਸ਼ਨ ਵਿੱਚ ਲਿਖਿਆ ਹੈ- ‘ਹੈਪੀ Marriage Anniversary Mummy Papa Ji Missing you ?’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

binnu dhillon parents image source: Instagram

 

View this post on Instagram

 

A post shared by Binnu Dhillon (@binnudhillons)

Related Post