ਬਿੰਨੂ ਢਿੱਲੋਂ ਖਾਣਾ ਬਨਾਉਣ 'ਚ ਹਨ ਮਾਹਿਰ , ਦਾਲ ਖਾਣ ਦੇ ਹਨ ਬੇਹੱਦ ਸ਼ੌਕੀਨ ,ਵੇਖੋ ਵੀਡਿਓ 

By  Shaminder December 6th 2018 12:05 PM -- Updated: December 6th 2018 12:17 PM

ਬਿੰਨੂ ਢਿੱਲੋਂ ਖਾਣ ਬਨਾਉਣ 'ਚ ਮਾਹਿਰ ਨੇ ਅਤੇ ਸਬਜ਼ੀਆਂ 'ਚ ਦਾਲ ਉਨ੍ਹਾਂ ਦੀ ਫੇਵਰੇਟ ਹੈ । ਦਾਲ ਨੁੰ ਖੁਦ ਤੜਕਾ ਲਗਾਉਂਦੇ ਨਜ਼ਰ ਆਏ ਬਿੰਨੂ ਢਿੱਲੋਂ ।ਜੀ ਹਾਂ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਜਿਸ 'ਚ ਉਹ ਦਾਲ ਬਣਾਉਂਦੇ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਹ ਗੁਰਦਾਸ ਮਾਨ ਦਾ ਗੀਤ ਗਾਉਂਦੇ ਵੀ ਨਜ਼ਰ ਆ ਰਹੇ ਨੇ ।ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ।

ਹੋਰ ਵੇਖੋ : ਜਦੋਂ ਐਕਟਰ ਤੋਂ ਬਿੰਨੂ ਢਿੱਲੋਂ ਬਣ ਗਏ ਐਂਕਰ ਅਤੇ ਕੀਤਾ ਟਿਕਟੈਕ

https://www.instagram.com/p/Bq-0qqAArWY/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿੰਨੂ ਢਿੱਲੋਂ ਆਪਣੇ ਲਈ ਦਾਲ ਬਣਾ ਰਹੇ ਹਨ । ਬਿੰਨੂ ਢਿੱਲੋਂ ਇੱਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ-ਨਾਲ ਆਪਣੀ ਕਾਮੇਡੀ ਨਾਲ ਵੀ ਲੋਕਾਂ ਦਾ ਦਿਲ ਜਿੱਤਿਆ ਹੈ । ਦੁਨੀਆ ਵਿੱਚ ਸਭ ਤੋਂ ਮੁਸ਼ਕਿਲ ਕੰਮ ਹੁੰਦਾ ਹੈ ਕਿਸੇ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ।ਪਰ ਬਿੰਨੂ ਢਿੱਲੋਂ ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਅਤੇ ਕਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਹਨ ।

ਹੋਰ ਵੇਖੋ : ਮੁੰਡੇ ਮਰ ਜਾਣਗੇ’ ਦਾ ਟੀਜ਼ਰ ਹੋਇਆ ਜਾਰੀ ,ਬਿੰਨੂ ਢਿੱਲੋਂ ਨੇ ਦਿੱਤੀ ਵਧਾਈ

binnu dhillion binnu dhillion

ਉਨ੍ਹਾਂ ਨੇ ਆਪਣੀ ਸਿੱਖਿਆ ਸਰਵਹਿਤਕਾਰੀ ਵਿੱਦਿਆ ਮੰਦਰ ਧੂਰੀ ਤੋਂ ਹਾਸਲ ਕੀਤੀ । ਉਨ੍ਹਾਂ ਦਾ ਜਨਮ ਉੱਨੀ ਸੌ ਪਚੱਤਰ ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਧੂਰੀ ‘ਚ ਹੋਇਆ ਸੀ । ਸਕੂਲ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ ਉੱਨੀ ਸੌ ਚੁਰਾਨਵੇਂ ‘ਚ ਕੀਤੀ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ । ਉਨ੍ਹਾਂ ਨੂੰ ਇਹ ਮੌਕਾ ਭਾਰਤੀ ਮੇਲੇ ‘ਚ ਜਰਮਨ ਅਤੇ ਯੂਕੇ ‘ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ ।  ਪੜ੍ਹਾਈ ਦੌਰਾਨ ਹੀ ਬਿੰਨੂ ਢਿੱਲੋਂ ਨੇ ਨਾਟਕਾਂ  ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਛੋਟੇ ਮੋਟੇ ਕਿਰਦਾਰ ਨਿਭਾਉਣੇ ਸ਼ੁਰੂ ਕਰ ਦਿੱਤੇ ਸਨ ।

binnu dhillion binnu dhillion

 

Related Post