ਬਿੰਨੂ ਢਿੱਲੋਂ ਨੇ ਆਪਣੀ ਮੋਸਟ ਅਵੇਟਡ ਫ਼ਿਲਮ ‘ਗੋਲ ਗੱਪੇ’ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਪੰਜਾਬੀ ਸਿਨੇਮਾ ਜੋ ਲਗਾਤਾਰ ਤਰੱਕੀ ਕਰ ਰਿਹਾ ਹੈ। ਜਿਸ ਕਰਕੇ ਰੋਜ਼ਾਨਾ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਦੇ ਨਾਲ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਵੀ ਖੁਲਾਸੇ ਕੀਤੇ ਜਾ ਰਹੇ ਹਨ। ਅਜਿਹੇ 'ਚ ਅਦਾਕਾਰ ਬਿੰਨੂ ਢਿੱਲੋਂ ਦੀ ਇੱਕ ਮੋਸਟ ਅਵੇਟਡ ਫ਼ਿਲਮ ਗੋਲ ਗੱਪੇ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।
ਹੋਰ ਪੜ੍ਹੋ : ਆਲੀਆ ਭੱਟ ਸਹੁਰਿਆਂ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਕਪੂਰ ਪਰਿਵਾਰ ਨੇ ਵੀ ਘਰ ਦੀ ਨਵੀਂ ਨੂੰਹ ਦੇ ਨਾਲ ਕੀਤੀ ਖੂਬ ਮਸਤੀ
ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਆ ਰਿਹਾ ਹਾਂ ਅਸੀਂ ਸਿਨੇਮਾ ਘਰਾਂ ਚ ਗੋਲਗੱਪੇ ਲੈ ਕੇ ਤੁਹਾਨੂੰ ਖੁਵਾਉਂਣੇ...sorry...ਹਸਾਉਣਾ...#Golgappe ਰਿਲੀਜ਼ਿੰਗ ਵਰਲਡ ਵਾਈਡ 26th ਅਗਸਤ,2022...’ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਦੱਸ ਦਈਏ ਦਰਸ਼ਕਾਂ ਕਾਫੀ ਸਮੇਂ ਤੋਂ ਇਸ ਫ਼ਿਲਮ ਦੀ ਉਡੀਕ ਕਰ ਰਹੇ ਸਨ। ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਸੀ ਤਾਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ।
ਬਿਨੂੰ ਢਿੱਲੋਂ ਦੀ ਫ਼ਿਲਮ ‘ਗੋਲ ਗੱਪੇ’ ਟਾਈਟਲ ਹੇਠ ਬਣੀ ਇਹ ਫ਼ਿਲਮ 2020 ਵਿੱਚ ਰਿਲੀਜ਼ ਹੋਣੀ ਸੀ। ਪਰ ਦੋ ਕੋਰੋਨਾ ਕਾਲ ਕਰਕੇ ਦੋ ਸਾਲ ਸਿਨੇਮਾ ਘਰ ਬੰਦ ਰਹੇ ਸਨ। ਪਰ ਹੁਣ ਮੁੜ ਤੋਂ ਸਿਨੇਮਾ ਘਰਾਂ ਚ ਦਰਸ਼ਕਾਂ ਦਾ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਹੈ। ਜਿਸ ਕਰਕੇ ਫ਼ਿਲਮ ਰਿਲੀਜ਼ ਕੀਤੀਆਂ ਜਾਂਦੀਆਂ ਹਨ।
ਜਿਸ ਕਰਕੇ ਇਹ ਫ਼ਿਲਮ ਨੂੰ 26 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਮੇਡੀ ਫੈਮਿਲੀ ਡਰਾਮਾ ਵਾਲੀ ਇਸ ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਬਿਨੂੰ ਦੇ ਨਾਲ ਰਜਤ ਬੇਦੀ, ਬੀਐੱਨ ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।
View this post on Instagram
View this post on Instagram