‘ਗੋਲ ਗੱਪੇ’ ਤੋਂ ਬਾਅਦ ਬਿੰਨੂ ਢਿੱਲੋਂ ਨੇ ਸ਼ੇਅਰ ਕੀਤਾ 2021 ‘ਚ ਆਉਣ ਵਾਲੀ ਫ਼ਿਲਮ ‘ਰੌਣਕ ਮੇਲਾ’ ਦਾ ਫਰਸਟ ਲੁੱਕ

ਪੰਜਾਬੀ ਫ਼ਿਲਮ ਜਗਤ ਜੋ ਕਿ ਬਾਲੀਵੁੱਡ ਵਾਂਗ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਜੀ ਹਾਂ ਹੁਣ ਪੰਜਾਬੀ ਫ਼ਿਲਮਾਂ ਦੀ ਅਨਾਉਂਸਮੈਂਟਸ ਵੀ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ। ਜੀ ਹਾਂ ਪੰਜਾਬੀ ਮਨੋਰੰਜਨ ਜਗਤ ਦੇ ਦਿੱਗਜ ਅਦਾਕਾਰਾ ਬਿੰਨੂ ਢਿੱਲੋਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਆਪਣੀ 2021 ‘ਚ ਆਉਣ ਵਾਲੀ ਫ਼ਿਲਮ ‘ਰੌਣਕ ਮੇਲਾ’ ਦਾ ਫਰਸਟ ਲੁੱਕ ਆਪਣੇ ਚਾਹੁਣ ਵਾਲਿਆਂ ਨਾਲ ਸ਼ੇਅਰ ਕਰ ਦਿੱਤਾ ਹੈ।ਉਨ੍ਹਾਂ ਨੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਾਰੀ ਬਰਸੀ ਖੱਟਣ ਗਿਆ ਸੀ..ਖੱਟ ਕੇ ਲਿਆਂਦਾ ਥੈਲਾ..ਮਹਿਫ਼ਿਲ ਤਾਂ ਸੱਜਦੀ ਜੇ ਲੱਗੇ ਰੌਣਕ ਮੇਲਾ’
View this post on Instagram
?? Bari barsi khatan gaya ci...khatt ke leyanda thella Mehfil tan sajdi je lagge Raunak Mela ????
ਹੋਰ ਵੇਖੋ:ਸਸਪੈਂਸ ਅਤੇ ਕਾਮੇਡੀ ਨਾਲ ਭਰਪੂਰ ਹੈ 'ਝੱਲੇ' ਫ਼ਿਲਮ ਦਾ ਟੀਜ਼ਰ, ਦੇਖੋ ਵੀਡੀਓ
ਇਸ ਪੋਸਟ ਉੱਤੇ ਗੁਰਪ੍ਰੀਤ ਘੁੱਗੀ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਕਮੈਂਟਸ ਕਰਕੇ ਵਧਾਈ ਦੇ ਨਾਲ ਟਾਈਟਲ ਦੀ ਸ਼ਲਾਘਾ ਕਰ ਰਹੇ ਹਨ। ਦੱਸ ਦਈਏ ਇਸ ਫ਼ਿਲਮ ਨੂੰ ਵੀ ਸਮੀਪ ਕੰਗ ਹੀ ਡਾਇਰੈਕਟ ਕਰਨਗੇ। ਇਹ ਫ਼ਿਲਮ ਅਗਲੇ ਤੋਂ ਅਗਲੇ ਸਾਲ ਯਾਨੀ ਕਿ 2021 ‘ਚ 19 ਫਰਵਰੀ ਨੂੰ ਰਿਲੀਜ਼ ਹੋਵੇਗੀ।ਇਸ ਫ਼ਿਲਮ ਨੂੰ ਸਮੀਪ ਕੰਗ ਪ੍ਰੋਡਕਸ਼ਨ ਅਤੇ ਓਮਜੀ ਸਟਾਰ ਸਟੂਡੀਓ ਦੀ ਪ੍ਰੋਡਕਸ਼ਨ 'ਚ ਫਿਲਮ ਨੂੰ ਤਿਆਰ ਕੀਤਾ ਜਾਣਾ ਹੈ।
View this post on Instagram
ਜੇ ਗੱਲ ਕਰੀਏ ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਗੋਲ ਗੱਪੇ’ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਇਸ ਤੋਂ ਇਲਾਵਾ ਉਹ ਅਗਲੇ ਸਾਲ 2020 ‘ਚ ‘ਹੇਰਾ ਫੇਰੀ’ ਟਾਈਟਲ ਹੇਠ ਆਉਣ ਵਾਲੀ ਫ਼ਿਲਮ ‘ਚ ਵੀ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਫ਼ਿਲਮਾਂ ਸਮੀਪ ਕੰਗ ਦੀ ਡਾਇਰੈਕਸ਼ਨ ਹੇਠ ਬਣਾਈ ਜਾਣਗੀਆਂ।