ਸੁਰਜੀਤ ਬਿੰਦਰਖੀਆ ਨੂੰ ਹਿੱਟ ਬਨਾਉਣ ਵਾਲੇ ਇਸ ਗੀਤਕਾਰ ਦੇ ਹਲਾਤ ਦੇਖ ਕੇ ਤੁਸੀਂ ਵੀ ਰੋ ਪਵੋਗੇ, ਦੇਖੋ ਵੀਡਿਓ

ਸੁਰਜੀਤ ਬਿੰਦਰਖੀਆ ਤੇ ਉਸ ਵਰਗੇ ਕੁਝ ਹੋਰ ਗਾਇਕਾਂ ਨੂੰ ਆਪਣੇ ਗਾਣੇ ਦੇ ਕੇ ਹਿੱਟ ਗਾਇਕ ਬਨਾਉਣ ਵਾਲਾ ਗੀਤਕਾਰ ਬਿੱਲਾ ਲਿਸੋਈ ਅੱਜ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਹੈ ।ਜਿੱਥੇ ਮਰਜੀ ਜਾ ਮੁਟਿਆਰੇ ਸਾਡੇ ਵੱਲੋਂ ਛੁੱਟੀਆਂ ਨੇ ਵਰਗਾ ਹਿੱਟ ਗੀਤ ਲਿਖਣ ਵਾਲਾ ਬਿੱਲਾ ਲਿਸੋਈ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਅਪੰਗ ਹੈ । ਉਸ ਦੇ ਦੋਵੇਂ ਹੱਥ ਤੇ ਦੋਵੇਂ ਪੈਰ ਪੂਰੀ ਤਰ੍ਹਾਂ ਖੜੇ ਹੋਏ ਹਨ ।ਪਰ ਇਸ ਦੇ ਬਾਵਜੂਦ ਉਸ ਦੀ ਕਲਮ ਨੇ ਕਈ ਗਾਇਕਾਂ ਨੂੰ ਅੱਜ ਦੇ ਹਿੱਟ ਗਾਇਕ ਬਣਾਇਆ ਹੈ ।
https://www.youtube.com/watch?v=cuGwP-pEdkM
ਬਿੰਦਰਖੀਆ ਲਈ ਬਿੱਲਾ ਲਿਸੋਈ ਨੇ ਤਿੰਨ ਗੀਤੇ ਲਿਖੇ ਸਨ ਜਿਨ੍ਹਾਂ ਵਿੱਚ ਜਿੱਥੇ ਮਰਜੀ ਜਾ ਸਾਡੇ ਵੱਲੋਂ ਛੁੱਟੀਆਂ ਨੇ, ਨਾ ਚੜੀਆ ਤੇ ਨਾਂ ਹੀ ਚੜਨੀ ਹੈ ਜਵਾਨੀ ਬਿੱਲੋ ਤੇਰੇ ਨਾਲ ਦੀ ਇਸ ਤੋਂ ਇਲਾਵਾ ਉਸ ਨੇ ਬਿੰਦਰਖੀਏ ਲਈ ਧਾਰਮਿਕ ਗਾਣਾ ਤਲਵਾਰ ਖਾਲਸੇ ਦੀ ਲਿਖਿਆ ਸੀ । ਇਸ ਤੋਂ ਇਲਾਵਾ ਬਿੱਲਾ ਲਿਸੋਈ ਨੇ ਅੰਮ੍ਰਿਤਾ ਵਿਰਕ, ਹਰਦੇਵ ਮਾਹੀਨੰਗਲ, ਧਰਮਪ੍ਰੀਤ, ਗੋਰਾ ਚੱਕ, ਕੁਲਦੀਪ ਰਸੀਲਾ, ਸੁਚੇਤ ਬਾਲਾ ਇੱਥੋਂ ਤੱਕ ਕਿ ਕਰਮਜੀਤ ਅਨਮੋਲ ਲਈ ਵੀ ਕਈ ਗਾਣੇ ਲਿਖੇ ।
billa lisoi
ਏਨੇਂ ਗਾਇਕਾਂ ਨੂੰ ਗਾਣੇ ਦੇਣ ਵਾਲਾ ਬਿੱਲਾ ਲਿਸੋਈ ਅੱਜ ਵੀ ਆਪਣੇ ਅਪੰਗ ਸਰੀਰ ਤੇ ਗਰੀਬੀ ਦਾ ਬੋਝ ਢੋਹ ਰਿਹਾ ਹੈ । ਇੱਕ ਵਾਲੇ ਮਕਾਨ ਵਿੱਚ ਰਹਿਣ ਵਾਲੇ ਬਿੱਲਾ ਲਿਸੋਈ ਦੇ ਘਰ ਦੀ ਹਾਲਤ ਏਨੀਂ ਮਾੜੀ ਹੈ ਕਿ ਉਸ ਦੇ ਮਕਾਨ ਵਿੱਚ ਸਿਰਫ ਦੋ ਮੱਜੀਆਂ ਦੀ ਥਾਂ ਹੈ । ਬਿੱਲਾ ਲਿਸੋਈ ਦੇ ਦਿਲ ਵਿੱਚ ਇਕ ਮਲਾਲ ਹੈ ਕਿ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਮਦਦ ਨਹੀਂ ਕੀਤੀ ਪਰ ਗਾਇਕ ਹਰਜੀਤ ਹਰਮਨ, ਇੰਦਰਜੀਤ ਨਿੱਕੂ, ਸੁਖਵਿੰਦਰ ਸੁੱਖੀ ਵਰਗੇ ਕੁਝ ਹੋਰ ਲੋਕ ਉਸ ਦੀ ਮਦਦ ਕਰਦੇ ਰਹਿੰਦੇ ਹਨ ।
https://www.youtube.com/watch?v=b_LvgMVHwSo
ਬਿੱਲਾ ਲਿਸੋਈ ਜੈਜ਼ੀ ਬੀ ਤੇ ਰਣਜੀਤ ਬਾਵਾ ਨਾਲ ਗਾਣਾ ਕਰ ਰਹੇ ਹਨ ਜਿਹੜਾ ਕਿ ਛੇਤੀ ਹੀ ਆ ਰਿਹਾ ਹੈ । ਬਿੱਲਾ ਲਿਸੋਈ ਨੂੰ ਆਸ ਹੈ ਕਿ ਜਿਸ ਜੁੱਗ ਬਦਲ ਰਿਹਾ ਹੈ ਸ਼ਾਇਦ ਉਸ ਦੇ ਵੀ ਹਲਾਤ ਬਦਲ ਜਾਣ ।