ਕਦੇ ਵੇਖਿਆ ਹੈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇੱਕ ਨੂੰ ਲਾਈਨ 'ਚ ਖੜ੍ਹਕੇ ਬਰਗਰ ਖਰੀਦਦੇ , ਦੇਖੋ ਤਸਵੀਰਾਂ
Aaseen Khan
January 18th 2019 04:25 PM
ਕਦੇ ਵੇਖਿਆ ਹੈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇੱਕ ਨੂੰ ਲਾਈਨ 'ਚ ਖੜ੍ਹ ਕੇ ਬਰਗਰ ਖਰੀਦਦੇ , ਦੇਖੋ ਤਸਵੀਰਾਂ : ਮਾਈਕ੍ਰੋਸਾਫ਼ਟ ਕੰਪਨੀ ਦੇ ਫਾਊਂਡਰ ਬਿਲ ਗੇਟਸ ਜਿੰਨ੍ਹਾਂ ਦਾ ਨਾਮ ਹਰ ਕੋਈ ਜਾਣਦਾ ਹੋਵੇਗਾ। ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚ ਆਉਣ ਵਾਲੇ ਬਿਲ ਗੇਟਸ ਆਪਣੀ ਸਾਦਗੀ ਦੇ ਚਲਦਿਆਂ ਹਮੇਸ਼ਾ ਚਰਚਾ 'ਚ ਰਹੇ ਹਨ। ਇਸ ਦਾ ਸਬੂਤ ਦੇ ਰਹੀ ਹੈ ਉਹਨਾਂ ਦੀ ਫੇਸਬੁੱਕ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਜਿਸ 'ਚ ਬਿਲ ਗੇਟਸ ਇੱਕ ਬਰਬਗਰ ਦੀ ਦੁਕਾਨ ਦੇ ਸਾਹਮਣੇ ਬਰਗਰ ਲੈਣ ਲਈ ਆਪਣੀ ਵਾਰੀ ਦਾ ਆਮ ਵਿਅਕਤੀਆਂ ਵਾਂਗ ਇੰਤਜ਼ਾਰ ਕਰ ਰਹੇ ਹਨ।