Bigg Boss Ott: ਕਰਨ ਜੌਹਰ ਦੀ ਥਾਂ ਸ਼ੋਅ ਹੋਸਟ ਕਰ ਸਕਦੀ ਹੈ ਟੀਵੀ ਦੀ ਇਹ ਅਦਾਕਾਰਾ

By  Lajwinder kaur July 1st 2022 06:21 PM -- Updated: July 1st 2022 06:29 PM

Bigg Boss Ott ਦੀ ਆਗਾਜ਼ ਪਿਛਲੇ ਸਾਲ ਤੋਂ ਹੋਇਆ ਹੈ। ਜੋ ਕਿ ਬਿੱਗ ਬੌਸ ਤੋਂ ਪਹਿਲਾਂ ਓਟੀਟੀ ਪਲੇਟਫਾਰਮ ਉੱਤੇ ਆਉਂਦਾ ਹੈ। ਓਟੀਟੀ ਵਾਲੇ ਬਿੱਗ ਬੌਸ 'ਚ ਵੱਖਰੇ ਪ੍ਰਤੀਯੋਗੀ ਹੁੰਦੇ ਹਨ। ਇਸ ਵਾਰ ਬਿੱਗ ਬੌਸ ਓਟੀਟੀ ਸੀਜ਼ਨ 2 ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ।

ਬਿੱਗ ਬੌਸ ਓਟੀਟੀ ਦਾ ਪਹਿਲਾ ਸੀਜ਼ਨ ਪਿਛਲੇ ਸਾਲ ਆਇਆ ਸੀ, ਜਿਸ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਸੀ ਅਤੇ ਇਸ ਪਹਿਲੇ ਸੀਜ਼ਨ ਦੀ ਵਿਨਰ ਦਿਵਿਆ ਅਗਰਵਾਲ ਰਹੀ ਸੀ। ਜਲਦ ਹੀ ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ ਆਉਣ ਵਾਲਾ ਹੈ। ਜਿਸ ਨੂੰ ਲੈ ਕੇ ਦਰਸ਼ਕ ਵੀ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਜਦੋਂ ਮਹੇਸ਼ ਭੱਟ ਨੇ ਲੋਕਾਂ ਦੇ ਸਾਹਮਣੇ ਕਰ ਦਿੱਤੀ ਸੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੀ ਬੇਇੱਜ਼ਤੀ, ਅਦਾਕਾਰਾ ਨੇ ਗੁੱਸੇ ‘ਚ ਡਾਇਰੈਕਟਰ ਨੂੰ ਆਖੀ ਸੀ ਇਹ ਗੱਲ

bigg boss ott winner divya agarwal image source-instagram

ਦੱਸਿਆ ਜਾ ਰਿਹਾ ਹੈ ਕਿ ਬਿੱਗ ਬੌਸ ਓਟੀਟੀ ਦੇ ਸੀਜ਼ਨ 2 ਲਈ ਐਂਟਰਟੇਨਮੈਂਟ ਇੰਡਸਟਰੀ ਦੇ ਨਾਮੀ ਹਸਤੀਆਂ ਨੂੰ ਅਪ੍ਰੋਚ ਕੀਤਾ ਗਿਆ ਹੈ। ਹੁਣ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਸਾਲ ਸ਼ੋਅ ਦਾ ਕੰਸੈਪਟ ਕੀ ਹੋਵੇਗਾ।

ਬਿੱਗ ਬੌਸ ਓਟੀਟੀ ਦਾ ਦੂਜਾ ਸੀਜ਼ਨ ਵੂਟ 'ਤੇ ਪ੍ਰਸਾਰਿਤ ਹੋਵੇਗਾ ਅਤੇ ਨਿਰਮਾਤਾ ਹੁਣ ਸ਼ੋਅ ਲਈ ਮਸ਼ਹੂਰ ਹਸਤੀਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਸ਼ੋਅ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸ਼ੁਰੂ ਹੋ ਗਿਆ ਹੈ। ਹੁਣ ਅਜਿਹੀ ਖਬਰ ਆਈ ਹੈ ਜਿਸ ਨੂੰ ਸੁਣ ਕੇ ਫੈਨਜ਼ ਹੈਰਾਨ ਰਹਿ ਜਾਣਗੇ।

image source-instagram

ਮੀਡੀਆ ਰਿਪੋਰਟ ਮੁਤਾਬਕ ਇਸ ਵਾਰ ਕਰਨ ਜੌਹਰ ਇਸ ਸ਼ੋਅ ਨੂੰ ਹੋਸਟ ਨਹੀਂ ਕਰਨਗੇ ਕਿਉਂਕਿ ਉਹ ਕੌਫੀ ਵਿਦ ਕਰਨ ਸੀਜ਼ਨ 7 ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸ਼ੋਅ ਹੌਟਸਟਾਰ 'ਤੇ ਸਟ੍ਰੀਮ ਹੋਵੇਗਾ ਅਤੇ ਕਰਨ ਦੋਵੇਂ ਵੱਖ-ਵੱਖ ਪਲੇਟਫਾਰਮਾਂ 'ਤੇ ਸ਼ੂਟ ਨਹੀਂ ਕਰ ਸਕਣਗੇ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਰਾਹ ਖਾਨ ਇਸ ਸ਼ੋਅ ਨੂੰ ਹੋਸਟ ਕਰੇਗੀ ਪਰ ਹੁਣ ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਸ਼ੋਅ ਲਈ ਹਿਨਾ ਖਾਨ ਨੂੰ ਅਪ੍ਰੋਚ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।

Hina Khan slays in high-slit gown at French Riviera

ਹਿਨਾ ਖ਼ਾਨ ਬਾਰੇ ਦੱਸ ਦੇਈਏ ਕਿ ਉਹ ਬਿੱਗ ਬੌਸ ਸੀਜ਼ਨ 11 ਦੀ ਪ੍ਰਤੀਯੋਗੀ ਸੀ। ਸ਼ੋਅ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸ਼ੋਅ ਤੋਂ ਬਾਅਦ ਹਿਨਾ ਖ਼ਾਨ ਦੀ ਲੋਕਪ੍ਰਿਅਤਾ ‘ਚ ਕਾਫੀ ਵੱਧਾ  ਹੋਇਆ ਸੀ। ਇਸ ਲਈ ਜੇਕਰ ਹਿਨਾ ਸ਼ੋਅ ਨੂੰ ਹੋਸਟ ਕਰੇਗੀ ਤਾਂ ਪ੍ਰਸ਼ੰਸਕਾਂ ਨੂੰ ਵੀ ਪਸੰਦ ਆਵੇਗਾ। ਹੁਣ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਖੁਲਾਸਾ ਹੋਵੇਗਾ ਕਿ ਕੌਣ ਬਿੱਗ ਬੌਸ ਓਟੀਟੀ ਸੀਜ਼ਨ-2 ਨੂੰ ਹੋਸਟ ਕਰਦਾ ਹੈ।

ਦੱਸ ਦੇਈਏ ਕਿ ਹਿਨਾ ਖ਼ਾਨ ਹਾਲ ਹੀ ‘ਚ ਕਾਨਸ ਫ਼ਿਲਮ ਫੈਸਟੀਵਲ ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਮਨੋਰੰਜਨ ਜਗਤ ਕਾਫੀ ਕੰਮ ਕਰ ਰਹੀ ਹੈ। ਉਹ ਕਈ ਨਾਮੀ ਸੀਰੀਅਲਾਂ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

Related Post