Nimrit Kaur Ahluwalia news: ਬਿੱਗ ਬੌਸ ਇੱਕ ਅਜਿਹਾ ਰਿਆਲਿਟੀ ਸ਼ੋਅ ਹੈ, ਜਿਸ 'ਚ ਕਈ ਲੋਕ ਲੰਬੇ ਸਮੇਂ ਤੱਕ ਇੱਕ ਘਰ ਵਿੱਚ ਇਕੱਠੇ ਰਹਿੰਦੇ ਹਨ ਅਤੇ ਜਿਸ ਕਰਕੇ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕ ਲੜ ਪੈਂਦੇ ਹਨ। ਜਿਸ ਕਰਕੇ ਇਸ ਸ਼ੋਅ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਦਾ ਹੈ। 'ਬਿੱਗ ਬੌਸ' ਦੇ ਘਰ 'ਚ ਹਰ ਵਾਰ ਵੀ ਜ਼ਬਰਦਸਤ ਲੜਾਈ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਚੰਗੇ-ਚੰਗੇ ਵਿਅਕਤੀ ਵੀ ਪਰੇਸ਼ਾਨ ਹੋ ਜਾਂਦੇ ਹਨ। ਇਸ ਸਮੇਂ ਸ਼ੋਅ ਦੀ ਪ੍ਰਤੀਯੋਗੀ ਨਿਮਰਤ ਕੌਰ ਆਹਲੂਵਾਲੀਆ ਕਾਫੀ ਪਰੇਸ਼ਾਨ ਹੈ ਅਤੇ ਹਾਲ ਹੀ 'ਚ ਪ੍ਰਸਾਰਿਤ ਹੋਏ ਐਪੀਸੋਡ 'ਚ ਉਹ ਰੋਂਦੀ ਹੋਈ ਨਜ਼ਰ ਆਈ ਸੀ।
ਹੋਰ ਪੜ੍ਹੋ: ਯੋ ਯੋ ਹਨੀ ਸਿੰਘ ਨੇ ਆਪਣੀ ਪੁਰਾਣੀ ਲੁੱਕ ‘ਚ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ
ਬਿੱਗ ਬੌਸ 16 ਵਿੱਚ ਨਿਮਰਤ ਕੌਰ ਆਹਲੂਵਾਲੀਆ ਇੱਕ ਮਜ਼ਬੂਤ ਮੁਕਾਬਲੇਬਾਜ਼ ਦੇ ਰੂਪ ਵਿੱਚ ਉਭਰੀ ਹੈ, ਉਹ ਅਕਸਰ ਆਪਣੀ ਗੱਲ 'ਤੇ ਖੜੀ ਦਿਖਾਈ ਦਿੰਦੀ ਹੈ। ਨਿਮਰਤ ਕਨਫੈਸ਼ਨ ਰੂਮ ਵਿੱਚ ਜਾਂਦੀ ਹੈ ਅਤੇ ਸਭ ਤੋਂ ਪਹਿਲਾਂ ਬਿੱਗ ਬੌਸ ਨੂੰ ਪੁੱਛਦੀ ਹੈ ਕਿ ਕੀ ਇਹ ਗੱਲਬਾਤ ਸਿਰਫ਼ ਸਾਡੇ ਵਿਚਕਾਰ ਹੀ ਹੈ। ਮੈਂ ਤੁਹਾਡੇ ਨਾਲ ਕੁਝ ਗੱਲ ਕਰ ਸਕਦੀ ਹਾਂ। ਇਸ ਤੋਂ ਬਾਅਦ ਬਿੱਗ ਬੌਸ ਨੇ ਹਾਂ 'ਚ ਸਹਿਮਤੀ ਦੇ ਦਿੱਤੀ।
ਬਿੱਗ ਬੌਸ ਨੇ ਨਿਮਰਤ ਨੂੰ ਸਭ ਕੁਝ ਵਿਸਥਾਰ ਨਾਲ ਦੱਸਣ ਲਈ ਕਿਹਾ, ਉਹ ਕਿਵੇਂ ਮਹਿਸੂਸ ਕਰ ਰਹੀ ਹੈ। ਇਸ ਤੋਂ ਬਾਅਦ ਉਹ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ। ਨਿਮਰਤ ਬਿੱਗ ਬੌਸ ਨੂੰ ਕਹਿੰਦੀ ਹੈ ਕਿ ਮੈਂ ਤਿੰਨ ਚਾਰ ਦਿਨਾਂ ਤੋਂ ਠੀਕ ਨਹੀਂ ਮਹਿਸੂਸ ਕਰ ਰਹੀ ਹਾਂ, ਮੈਂ ਕਲੋਸਟ੍ਰੋਫੋਬਿਕ ਮਹਿਸੂਸ ਕਰ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਤੁਸੀਂ ਹੁਣ ਤੱਕ ਮੇਰੇ ਸੁਭਾਅ ਨੂੰ ਸਮਝਿਆ ਹੈ ਜਾਂ ਨਹੀਂ ਪਰ ਮੈਂ ਉਹ ਵਿਅਕਤੀ ਨਹੀਂ ਹਾਂ ਜੋ ਆਪਣੇ ਦਿਲ ਵਿੱਚ ਚੀਜ਼ਾਂ ਨੂੰ ਲੈ ਸਕਦੀ ਹਾਂ। ਨੀਂਦ ਨਹੀਂ ਆਉਂਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮੇਰੇ ਦਿਮਾਗ ਵਿੱਚ ਚੱਲਦੀਆਂ ਰਹਿੰਦੀਆਂ ਹਨ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਮਜ਼ਬੂਤ ਨਹੀਂ ਹਾਂ। ਇਸ ਤੋਂ ਬਾਅਦ ਬਿੱਗ ਬੌਸ ਉਸ ਨੂੰ ਆਪਣੇ ਦਿਲ ਦੀ ਗੱਲ ਘਰ ਦੇ ਕਿਸੇ ਵੀ ਮੈਂਬਰ ਨੂੰ ਦੱਸਣ ਲਈ ਕਹਿੰਦੇ ਹਨ ਜਿਸ ਨਾਲ ਉਹ ਸਭ ਤੋਂ ਜ਼ਿਆਦਾ ਸਹਿਜ ਹੈ।
ਬਿੱਗ ਬੌਸ ਨੇ ਨਿਮਰਤ ਨੂੰ ਪੁੱਛਿਆ ਕਿ ਕੀ ਘਰ ਵਿੱਚ ਕੋਈ ਅਜਿਹਾ ਹੈ ਜਿਸ ਨਾਲ ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੇ। ਇਸ 'ਤੇ ਨਿਮਰਤ ਦਾ ਕਹਿਣਾ ਹੈ ਕਿ ਉਹ ਅਬਦੂ ਅਤੇ ਸਾਜਿਦ ਨਾਲ ਗੱਲ ਕਰ ਸਕਦੀ ਹੈ।
ਕਨਫੈਸ਼ਨ ਰੂਮ ਤੋਂ ਬਾਹਰ ਆਉਂਦੇ ਹੋਏ, ਸ਼ਿਵ ਠਾਕਰੇ ਅਤੇ ਐਮਸੀ ਸਟੈਨ ਨੇ ਉਸਨੂੰ ਦੇਖਿਆ ਅਤੇ ਪੁੱਛਿਆ ਕਿ ਕੀ ਹੋਇਆ ਹੈ। ਫਿਰ ਨਿਮਰਤ ਨੇ ਦੱਸਿਆ ਕਿ ਉਹ ਇੱਕ ਸਾਲ ਤੋਂ ਡਿਪਰੈਸ਼ਨ ਅਤੇ ਚਿੰਤਾ ਵਿੱਚ ਸੀ ਅਤੇ ਅਜੇ ਵੀ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ ਅਤੇ ਦਵਾਈ ਲੈ ਰਹੀ ਹੈ। ਨਿਮਰਤ ਇਹ ਵੀ ਦੱਸਦੀ ਹੈ ਕਿ ਮੈਂ ਇੱਥੇ ਆਉਣ ਤੋਂ ਚਾਰ-ਪੰਜ ਮਹੀਨੇ ਪਹਿਲਾਂ ਦਵਾਈ ਲੈਣੀ ਬੰਦ ਕਰ ਦਿੱਤੀ ਸੀ। ਇਸ ਲਈ ਹੁਣ ਮੇਰੇ ਲਈ ਔਖਾ ਹੋ ਰਿਹਾ ਹੈ, ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੇਰਾ ਮਨ ਬਹੁਤ ਦੁਖੀ ਹੋ ਰਿਹਾ ਹੈ, ਬਹੁਤ ਸਾਰੀਆਂ ਗੱਲਾਂ ਮੇਰੇ ਦਿਮਾਗ ਵਿਚ ਘੁੰਮ ਰਹੀਆਂ ਹਨ। ਇਸ ਤੋਂ ਬਾਅਦ ਸ਼ਿਵ ਠਾਕਰੇ ਅਤੇ ਐਮਸੀ ਸਟੈਨ ਉਨ੍ਹਾਂ ਨੂੰ ਸਮਝਾਉਂਦੇ ਨਜ਼ਰ ਆਏ।