Bigg Boss 15: ਤੇਜਸਵੀ ਪ੍ਰਕਾਸ਼ ਦੀ ਜਿੱਤ ਨੂੰ ਲੈ ਕੇ ਨਿਸ਼ਾਂਤ ਭੱਟ ਨੇ ਦੱਸੀ ਸੱਚਾਈ, ਦੱਸਿਆ ਕੌਣ ਹੈ ਸ਼ੋਅ ਦਾ ਅਸਲ ਵਿਜੇਤਾ

By  Pushp Raj February 2nd 2022 01:34 PM
Bigg Boss 15: ਤੇਜਸਵੀ ਪ੍ਰਕਾਸ਼ ਦੀ ਜਿੱਤ ਨੂੰ ਲੈ ਕੇ ਨਿਸ਼ਾਂਤ ਭੱਟ ਨੇ ਦੱਸੀ ਸੱਚਾਈ, ਦੱਸਿਆ ਕੌਣ ਹੈ ਸ਼ੋਅ ਦਾ ਅਸਲ ਵਿਜੇਤਾ

ਟੀਵੀ ਦਾ ਮਸ਼ਹੂਰ ਸ਼ੋਅ ਬਿੱਗ ਬੌਸ 15 ਖ਼ਤਮ ਹੋ ਚੁੱਕਾ ਹੈ, ਪਰ ਇਹ ਅਜੇ ਵੀ ਬੀ-ਟਾਊਨ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਥੇ ਇੱਕ ਪਾਸੇ ਤੇਜਸਵੀ ਪ੍ਰਕਾਸ਼ ਇਸ ਸ਼ੋਅ ਦੀ ਵਿਜੇਤਾ ਬਣ ਚੁੱਕੀ ਹੈ, ਉਥੇ ਹੀ ਕਈ ਬਾਲੀਵੁੱਡ ਸੈਲੇਬਸ ਤੇ ਟੀਵੀ ਸੈਲੇਬਸ ਤੇਜਸਵੀ ਦੀ ਜਿੱਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕੀਰਿਆ ਦੇ ਰਹੇ ਹਨ। ਗੌਹਰ ਖ਼ਾਨ ਤੋਂ ਬਾਅਦ ਮਸ਼ਹੂਰ ਡਾਂਸਰ ਨਿਸ਼ਾਂਤ ਭੱਟ ਨੇ ਤੇਜਸਵੀ ਦੀ ਜਿੱਤ ਬਾਰੇ ਸੱਚਾਈ ਦੱਸੀ ਹੈ।

ਦਰਅਸਲ, ਕਈ ਲੋਕਾਂ ਦਾ ਮੰਨਣਾ ਹੈ ਕਿ ਤੇਜਸਵੀ ਪ੍ਰਕਾਸ਼ ਦੀ ਬਜਾਏ ਪ੍ਰਤੀਕ ਸਹਿਜਪਾਲ ਨੂੰ ਸ਼ੋਅ ਦਾ ਵਿਜੇਤਾ ਹੋਣਾ ਚਾਹੀਦਾ ਸੀ। ਅਜਿਹੇ 'ਚ ਤੇਜਸਵੀ ਪ੍ਰਕਾਸ਼ ਦੀ ਇਸ ਜਿੱਤ 'ਤੇ ਕਈ ਸੈਲੇਬਸ ਵੀ ਆਪੋ- ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੌਰਾਨ ਹੁਣ ਸ਼ੋਅ ਦਾ ਹਿੱਸਾ ਬਣ ਕੇ ਟੌਪ 5 'ਚ ਆਪਣੀ ਥਾਂ ਬਣਾਉਣ ਵਾਲੇ ਨਿਸ਼ਾਂਤ ਭੱਟ ਨੇ ਵੀ ਇਸ ਮੁੱਦੇ 'ਤੇ ਆਪਣਾ ਪੱਖ ਰੱਖਿਆ ਹੈ।

ਨਿਸ਼ਾਂਤ ਭੱਟ ਨੇ ਇਸ ਮੁੱਦੇ 'ਤੇ ਸੱਚਾਈ ਦੱਸਦੇ ਹੋਏ ਕਿਹਾ ਕਿ ਸ਼ੋਅ ਦਾ ਅਸਲ ਵਿਜੇਤਾ ਪ੍ਰਤੀਕ ਹੈ। ਜੇਕਰ ਦਰਸ਼ਕਾਂ ਨੇ ਤੇਜਸਵੀ ਨੂੰ ਚੁਣਿਆ ਹੈ ਤਾਂ ਸਾਨੂੰ ਸਭ ਨੂੰ ਦਰਸ਼ਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਬਿੱਗ ਬੌਸ 15 ਦੇ ਆਪਣੇ ਸਫ਼ਰ ਬਾਰੇ ਗੱਲ ਕਰਦੇ ਹੋਏ ਨਿਸ਼ਾਂਤ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਸ਼ੋਅ ਵਿੱਚ ਇੰਨੀ ਦੇਰ ਤੱਕ ਇਸ ਸ਼ੋਅ ਨੂੰ ਪੂਰਾ ਕਰ ਸਕਾਂਗਾ।

ਹੋਰ ਪੜ੍ਹੋ : - 2° C 'ਚ ਪੂਲ ਅੰਦਰ ਵਿਖਾਈ ਦਿੱਤੀ ਸਾਰਾ ਅਲੀ ਖ਼ਾਨ, ਕਸ਼ਮੀਰ 'ਚ ਛੁੱਟੀਆਂ ਦਾ ਲੈ ਰਹੀ

ਨਿਸ਼ਾਂਤ ਨੇ ਕਿਹਾ ਕਿ ਬਿੱਗ ਬੌਸ ਓਟੀਟੀ ਦੌਰਾਨ ਵੀ ਮੈਂ ਨਹੀਂ ਸੋਚਿਆ ਸੀ ਕਿ ਮੈਂ ਫਰਸਟ ਰਨਰ ਅੱਪ ਬਣ ਕੇ ਇਸ ਸ਼ੋਅ ਤੋਂ ਬਾਹਰ ਆਵਾਂਗਾ। ਮੈਂ ਦੋਹਾਂ ਥਾਵਾਂ 'ਤੇ ਆਪਣਾ ਸੌ ਫੀਸਦੀ ਦਿੱਤਾ ਹੈ। ਹਾਲਾਂਕਿ ਜਿੱਤਣਾ ਜਾਂ ਹਾਰਨਾ ਦੋ ਵੱਖ-ਵੱਖ ਚੀਜ਼ਾਂ ਹਨ। ਦੱਸਣਯੋਗ ਹੈ ਕਿ ਟੌਪ 5 ਵਿੱਚ ਆਪਣੀ ਥਾਂ ਬਣਾਉਣ ਵਾਲੇ ਨਿਸ਼ਾਂਤ ਭੱਟ 10 ਲੱਖ ਰੁਪਏ ਦੇ ਸੂਟਕੇਸ ਦੇ ਨਾਲ ਫਿਨਾਲੇ ਰੇਸ ਤੋਂ ਬਾਹਰ ਹੋ ਗਏ ਸਨ।

ਇਸ ਤੋਂ ਪਹਿਲਾਂ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਵੀ ਤੇਜਸਵੀ ਪ੍ਰਕਾਸ਼ ਦੀ ਜਿੱਤ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਗੌਹਰ ਖ਼ਾਨ, ਕਾਮਿਆ ਪੰਜਾਬੀ ਸਣੇ ਕਈ ਕਲਾਕਾਰਾਂ ਨੇ ਤੇਜਸਵੀ ਪ੍ਰਕਾਸ਼ ਦੇ ਖਿਤਾਬ ਜਿੱਤਣ 'ਤੇ ਆਪਣੀ ਨਕਾਰਾਤਮਕ ਪ੍ਰਤੀਕਿਰਿਆ ਦਿੱਤੀ। ਅਜਿਹੇ 'ਚ ਜਿੱਤ 'ਤੇ ਉੱਠ ਰਹੇ ਸਵਾਲਾਂ 'ਤੇ ਬਿਆਨ ਦਿੰਦੇ ਹੋਏ ਤੇਜਸਵੀ ਪ੍ਰਕਾਸ਼ ਨੇ ਕਿਹਾ ਸੀ ਕਿ ਸ਼ੋਅ 'ਚ ਕੋਈ ਨਹੀਂ ਚਾਹੁੰਦਾ ਸੀ ਕਿ ਉਹ ਟਰਾਫੀ ਜਿੱਤਾਂ। ਉਸ ਨੇ ਇਹ ਵੀ ਕਿਹਾ ਕਿ ਸਟੂਡੀਓ 'ਚ ਬੈਠੇ ਲੋਕ ਵੀ ਉਸ ਦੀ ਹਾਰ ਲਈ ਅਰਦਾਸ ਕਰ ਰਹੇ ਸਨ।

Related Post