ਸ਼ਹਿਨਾਜ਼ ਗਿੱਲ ਦੇ ਪਾਪਾ ਨੇ ਦੱਸੀ ਸੱਚਾਈ, ਇਸ ਕੰਮ ਤੋਂ ਰੋਕਣ ਦੇ ਲਈ ਦਿੱਤੀ ਸੀ ਸ਼ਹਿਨਾਜ਼ ਨੂੰ ਕਸਮ, ਦੇਖੋ ਵੀਡੀਓ
ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਟੀਵੀ ਦੇ ਰਿਆਲਟੀ ਸ਼ੋਅ ਦਾ ਹਿੱਸਾ ਬਣੇ ਹੋਏ ਨੇ। ਜਿਸਦੇ ਚੱਲਦੇ ਉਹ ਖੂਬ ਸੁਰਖ਼ੀਆਂ ‘ਚ ਵਟੋਰ ਰਹੇ ਨੇ। ਇਸ ਦੌਰਾਨ ਉਨ੍ਹਾਂ ਦੇ ਪਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਸ਼ਹਿਨਾਜ਼ ਨੂੰ ਕਿਸ ਗੱਲ ਦੇ ਲਈ ਕਸਮ ਦਿੱਤੀ ਸੀ ਉਸ ਗੱਲ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਸ਼ੋਅ ਦੇ ਪ੍ਰੋਮੋ ‘ਚ ਉਨ੍ਹਾਂ ਦੀ ਸ਼ਹਿਨਾਜ਼ ਦੀ ਗੱਲ ਬਾਤ ਨੂੰ ਕੁਝ ਹੋਰ ਹੀ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਤੋਂ ਨਰਾਜ਼ ਨਹੀਂ ਨੇ। ਉਨ੍ਹਾਂ ਨੇ ਕਸਮ ਇਸ ਗੱਲ ਤੋਂ ਦਿੱਤੀ ਹੈ ਕਿ ਸ਼ਹਿਨਾਜ਼ ਆਪਣੇ ਆਪ ਨੂੰ ਨਾ ਮਾਰਿਆ ਕਰੇ।
View this post on Instagram
ਹੋਰ ਵੇਖੋ:ਅਜਿੰਕਿਆ ਰਹਾਣੇ ਦੇ ਘਰ ਆਈ ਨੰਨ੍ਹੀ ਪਰੀ, ਹਰਭਜਨ ਸਿੰਘ ਤੋਂ ਲੈ ਕੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ
ਉਹ ਵੀਡੀਓ ‘ਚ ਅੱਗੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਨ੍ਹਾਂ ਨੂੰ ਵੀ ਸਿਦਨਾਜ਼ ਦੀ ਜੋੜੀ ਪਸੰਦ ਹੈ। ਇਹ ਜੋੜੀ ਲੋਕਾਂ ਨੂੰ ਵੀ ਖੂਬ ਪਸੰਦ ਆ ਰਹੀ ਹੈ। ਸ਼ਹਿਨਾਜ਼ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਗੱਲਾਂ ਵੀ ਕੀਤੀਆਂ ਤੇ ਧੰਨਵਾਦ ਵੀ ਕੀਤਾ ਸ਼ਹਿਨਾਜ਼ ਨੂੰ ਇੰਨਾ ਸੰਭਾਲ ਦੇ ਲਈ।
View this post on Instagram
Is video ko Jarur Dekho part 2
ਜੇ ਗੱਲ ਕਰੀਏ ਸ਼ਹਿਨਾਜ਼ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸੁਪਰ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ ਤੇ ਇਸ ਤੋਂ ਇਲਾਵਾ ਉਹ ਕਾਲਾ ਸ਼ਾਹ ਕਾਲਾ ਤੇ ਡਾਕਾ ਵਰਗੀ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।