ਸ਼ਹਿਨਾਜ਼ ਗਿੱਲ ਆਪਣੇ ਨਵੇਂ ਗੀਤ RANGE ਨਾਲ ਹੋਵੇਗੀ ਦਰਸ਼ਕਾਂ ਦੇ ਰੁ-ਬ-ਰੂ, ਸਾਂਝਾ ਕੀਤਾ ਪੋਸਟਰ
ਸ਼ਹਿਨਾਜ਼ ਕੌਰ ਗਿੱਲ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਰੇਂਜ (RANGE) ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਪੋਸਟਰ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਬਹੁਤ ਜਲਦ..ਆਸ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ...’
View this post on Instagram
COMING SOON? HOPE U ALL WILL LIKE IT ? @badeshashehbaz @ddeeps81
ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਸ਼ਹਿਨਾਜ਼ ਗਿੱਲ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਗਾਣੇ ਨੂੰ ਉਹ ਆਪਣੀ ਆਵਾਜ਼ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਰੇਂਜ ਗਾਣੇ ਦੇ ਬੋਲ ਸੱਤੀ ਨੇ ਲਿਖੇ ਨੇ ਤੇ ਸੰਗੀਤ ਲਵਿਸ ਮਿਊਜ਼ਕ ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ 'ਚ ਅਦਾਕਾਰੀ ਵੀ ਖ਼ੁਦ ਸ਼ਹਿਨਾਜ਼ ਗਿੱਲ ਤੇ ਮੇਲ ਮਾਡਲ ਰੋਬੀ ਸਿੰਘ ਨਜ਼ਰ ਆਉਣਗੇ। ਇਹ ਗੀਤ 28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram
KEEP LOVING ME ❤️GOOD NIGHT ALL?APKA APNA CAPTAIN ?✈️ SHEHNAZGILL
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਟੀਵੀ ਦੇ ਮਸ਼ਹੂਰ ਸ਼ੋਅ ਬਿੱਗ ਬੌਸ 'ਚ ਖੂਬ ਵਾਹ ਵਾਹੀ ਖੱਟ ਰਹੀ ਹੈ। ਸ਼ਹਿਨਾਜ਼ ਗਿੱਲ ਦਰਸ਼ਕਾਂ ਦੀ ਪਸੰਦੀਦਾ ਪ੍ਰਤੀਭਾਗੀ ਹੋਣ ਦੇ ਨਾਲ ਸਲਮਾਨ ਖ਼ਾਨ ਦੀ ਫੇਵਰਟ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਕਿਊਟ ਅਦਾਵਾਂ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਬਣਾਇਆ ਹੋਇਆ ਹੈ।