ਸ਼ਹਿਨਾਜ਼ ਗਿੱਲ ਦੇ ਬਦਲੇ ਰੰਗ, ਛੱਡਿਆ ਸਿਧਾਰਥ ਸ਼ੁਕਲਾ ਦਾ ਸਾਥ, ਦੇਖੋ ਵੀਡੀਓ
Lajwinder kaur
November 5th 2019 02:43 PM

ਰਿਆਲਟੀ ਸ਼ੋਅ ਬਿੱਗ ਬਾਸ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਿਆ ਹੈ। ਜਿਸ ‘ਚ ਕਈ ਨਵੇਂ ਚਿਹਰਿਆਂ ਦੀ ਐਂਟਰੀ ਹੋਈ ਹੈ। ਜਿਸ ਦੇ ਚੱਲਦੇ ਸ਼ੋਅ ‘ਚ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਹਨ। ਜੀ ਹਾਂ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਤੇ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਜਿਨ੍ਹਾਂ ਦੀ ਦੋਸਤੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਸੀ।
View this post on Instagram
ਪਰ ਦੂਜੇ ਪੜਾਅ ਦੇ ਸ਼ੁਰੂ ਹੋਣ ਦੇ ਨਾਲ ਦੋਵਾਂ ਦੀ ਦੋਸਤੀ ‘ਚ ਦਰਾਰ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਦੋਵਾਂ ਦੀ ਆਪਸੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ‘ਚ ਆਰਤੀ ਸਿੰਘ ਸ਼ਹਿਨਾਜ਼ ਨੂੰ ਕਹਿੰਦੀ ਹੈ ਜੋ ਸਿਧਾਰਥ ਦੀ ਨਹੀਂ ਹੋ ਪਾਈ ਕਿਸੇ ਕੀ ਵੀ ਨਹੀਂ ਹੋ ਸਕਦੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਦੱਸ ਦਈਓ ਇਸ ਸ਼ੋਅ ‘ਚ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀ ਵੀ ਐਂਟਰੀ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ੋਅ ‘ਚ ਹੋਰ ਕਿਹੜੇ ਨਵੇਂ ਤੇ ਦਿਲਚਸਪ ਟਵਿਸਟ ਆਉਂਦੇ ਹਨ।