ਸ਼ਹਿਨਾਜ਼ ਗਿੱਲ ਹੋਈ 26 ਸਾਲਾਂ ਦੀ, ਗਾਇਕਾ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ‘ਤੇ ਮਚਾ ਦਿੱਤੀ ਸੀ ਤੜਥੱਲੀ

ਪੰਜਾਬ ਦੀ ਕੈਟਰੀਨਾ ਕੈਫ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਅੱਜ ਯਾਨੀਕਿ 27 ਜਨਵਰੀ ਨੂੰ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਜੀ ਹਾਂ ਬਿੱਗ ਬੌਸ 13 ਦੀ ਸਭ ਤੋਂ ਵੱਡੀ ਐਂਨਟਰਟੇਨਮੈਂਟ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਦਾ ਬਰਥਡੇਅ ਬਿੱਗ ਬੌਸ ਦੇ ਘਰ ‘ਚ ਹੀ ਸੈਲੀਬ੍ਰੇਟ ਕੀਤਾ ਜਾਵੇਗਾ।
View this post on Instagram
ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਨਵੇਂ ਗੀਤ Sidewalk ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ
ਸ਼ਹਿਨਾਜ਼ ਗਿੱਲ ਦਾ ਜਨਮ ਪੰਜਾਬ ‘ਚ ਹੋਇਆ ਹੈ। ਇਸ ਗਾਇਕਾ ਨੇ ਬੀ ਕਾਮ ‘ਚ ਪੜ੍ਹਾਈ ਕੀਤੀ ਹੋਈ ਹੈ। ਪਰ ਉਹ ਪੇਸ਼ੇ ਵਜੋਂ ਪੰਜਾਬੀ ਮਾਡਲ, ਸਿੰਗਰ ਤੇ ਅਦਾਕਾਰਾ ਨੇ। ਉਨ੍ਹਾਂ ਨੇ ਆਫ਼ੀਸ਼ੀਅਲ ਤੌਰ ਤੇ ਕਰੀਅਰ ਦੀ ਸ਼ੁਰੂਆਤ ਸਾਲ 2015 ਤੋਂ ਕੀਤੀ ਸੀ। 2015 ‘ਚ ਸ਼ਹਿਨਾਜ਼ ਗਿੱਲ ਨੇ ਗੁਰਵਿੰਦਰ ਬਰਾੜ ਦੇ ਗੀਤ ਸ਼ਿਵ ਦੀ ਕਿਤਾਬ ਦੇ ਨਾਲ ਕੀਤੀ ਸੀ। ਇਹ ਗੀਤ ਸੁਪਰ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਵੀ ਕਈ ਗੀਤ ਲੈ ਕੇ ਆ ਚੁੱਕੇ ਹਨ। ਪਰ ਸਾਲ 2019 ‘ਚ ਸ਼ਹਿਨਾਜ਼ ਗਿੱਲ ਦੀ ਹਿਮਾਂਸ਼ੀ ਖੁਰਾਣਾ ਦੇ ਨਾਲ ਕੰਟਰੋਵਰਸੀ ਹੋ ਗਈ ਸੀ। ਸ਼ਹਿਨਾਜ਼ ਗਿੱਲ ਨੇ ਹਿਮਾਂਸੀ ਖੁਰਾਣਾ ਦੇ ਗੀਤ ਉੱਤੇ ਟਿੱਪਣੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦੋਵਾਂ ‘ਚ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰਦੀਆਂ ਹੋਈਆਂ ਨਜ਼ਰ ਆਈਆਂ ਸਨ। ਦੋਵਾਂ ਦੀ ਕੰਟਰੋਵਰਸੀ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
View this post on Instagram
#sidewalk reached 2M ? @qmusic77 #shehnaazgill
ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਤੋਂ ਸੁਰਖ਼ੀਆਂ ‘ਚ ਆ ਗਈ ਜਦੋਂ ਉਨ੍ਹਾਂ ਦੀ ਐਂਟਰੀ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬਾਸ 13 ‘ਚ ਹੋਈ। ਜਿੱਥੇ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਦੀ ਲੜਾਈ ਉੱਥੇ ਵੀ ਦੇਖਣ ਨੂੰ ਮਿਲੀ ਸੀ।
View this post on Instagram
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਇੱਕ ਹੋਰ ਗੀਤ Sidewalk ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ। ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਗੀਤ ਨੂੰ ਦੋ ਮਿਲੀਅਨ ਲੋਕ ਦੇਖ ਚੁੱਕੇ ਹਨ। ਸ਼ਹਿਨਾਜ਼ ਗਿੱਲ ਨੂੰ ਬਿੱਗ ਬਾਸ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਹ ਸ਼ੋਅ ‘ਚ ਵਧੀਆ ਪ੍ਰਦਰਸ਼ਨ ਵੀ ਕਰ ਰਹੀ ਹੈ।