Big Boss OTT : ਉਰਫੀ ਜਾਵੇਦ ਨੇ ਡਸਟਬਿਨ ਬੈਗ ਤੋਂ ਬਣਾਈ ਸ਼ਾਨਦਾਰ ਡਰੈੱਸ, ਕ੍ਰਿਏਟੀਵਿਟੀ ਦੇਖ ਕੇ ਯੂਜ਼ਰਸ ਹੋਏ ਹੈਰਾਨ

By  Lajwinder kaur January 24th 2023 01:20 PM -- Updated: January 24th 2023 03:22 PM

Urfi Javed news: ਉਰਫੀ ਜਾਵੇਦ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਜਿੱਥੇ ਉਹ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਜਾਂਦੀ ਹੈ, ਉਥੇ ਹੀ ਉਰਫੀ ਜਾਵੇਦ ਦੀ ਤਾਜ਼ਾ ਵੀਡੀਓ 'ਤੇ ਲੋਕਾਂ ਨੇ ਟ੍ਰੋਲ ਨਹੀਂ ਸਗੋਂ ਤਾਰੀਫ ਕਰ ਰਹੇ ਹਨ।

ਉਰਫੀ ਜਾਵੇਦ ਨੇ ਅਜਿਹੀ ਡਰੈੱਸ ਬਣਾਈ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਹਾਲ ਹੀ ਵਿੱਚ, ਅਦਾਕਾਰਾ ਨੇ ਇੱਕ ਵਾਰ ਫਿਰ ਆਪਣੇ ਫੈਸ਼ਨ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਹੋਰ ਪੜ੍ਹੋ : ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਬੱਝੇ ਵਿਆਹ ਦੇ ਬੰਧਨ ‘ਚ; ਅਦਾਕਾਰਾ ਰਾਜ ਧਾਲੀਵਾਲ ਨੇ ਵੀਡੀਓ ਸ਼ੇਅਰ ਕਰਕੇ ਨਵੀਂ ਵਿਆਹੀ ਜੋੜੀ ਨੂੰ ਦਿੱਤੀ ਵਧਾਈ

urfi javed dustbin bag image

ਉਰਫੀ ਜਾਵੇਦ ਨੇ ਡਸਟਬਿਨ ਬੈਗ ਦੀ ਵਰਤੋਂ ਕਰਕੇ ਬਣਾਈ ਇੱਕ ਡਰੈੱਸ ਪਾਈ ਹੋਈ ਹੈ। ਉਨ੍ਹਾਂ ਨੇ ਇਸ ਡਰੈੱਸ ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, ''ਜਦੋਂ ਮੈਂ ਬਿੱਗ ਬੌਸ 'ਚ ਸੀ ਤਾਂ ਮੈਂ ਡਸਟਬਿਨ ਬੈਗ ਦੀ ਡਰੈੱਸ ਬਣਾਈ ਸੀ। ਆਓ ਇਤਿਹਾਸ ਦੁਹਰਾਈਏ, ਪਰ ਬਿਹਤਰ ਤਰੀਕੇ ਨਾਲ।'' ਅਭਿਨੇਤਰੀ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਮੈਂ ਇਸਨੂੰ ਰੈੱਡ ਕਾਰਪੇਟ 'ਤੇ ਵੀ ਪਹਿਨ ਸਕਦੀ ਹਾਂ, ਮਜ਼ਾਕ ਨਹੀਂ ਕਰ ਰਹੀ। ਕੋਮਲ ਪਾਂਡੇ (ਵੀਡੀਓ ਸਿਰਜਣਹਾਰ) ਤੋਂ ਪ੍ਰੇਰਿਤ ਹੋ ਕੇ, ਮੈਂ ਬਿੱਗ ਬੌਸ ਵਿੱਚ ਅਸਲ ਡਸਟਬਿਨ ਬੈਗ ਦੇ ਕੱਪੜੇ ਬਣਾਏ ਸੀ’

urfi

ਉਰਫੀ ਜਾਵੇਦ ਅਕਸਰ ਆਪਣੇ ਪਹਿਰਾਵੇ ਲਈ ਆਲੋਚਨਾ ਦਾ ਸ਼ਿਕਾਰ ਹੁੰਦੀ ਹੈ। ਲੋਕ ਉਸ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ ਪਰ ਇਸ ਵਾਰ ਇਸ ਦੇ ਉਲਟ ਹੈ। ਅਭਿਨੇਤਰੀ ਦੀ ਇਸ ਡਰੈੱਸ ਨੂੰ ਟ੍ਰੋਲਰਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਉਸ ਦੀ ਡਰੈਸਿੰਗ ਸੈਂਸ ਦਾ ਮਜ਼ਾਕ ਉਡਾਉਣ ਵਾਲੇ ਹੁਣ ਉਸ ਦੀ ਤਾਰੀਫ ਕਰ ਰਹੇ ਹਨ। ਇੱਕ ਉਪਭੋਗਤਾ ਨੇ ਕਿਹਾ, "ਸ਼ਾਨਦਾਰ।" ਇੱਕ ਨੇ ਕਿਹਾ, "ਗੌਰਜਿਅਸ।" ਇਕ ਹੋਰ ਨੇ ਕਿਹਾ, "ਰਚਨਾਤਮਕਤਾ ਦਾ ਉੱਚ ਪੱਧਰ"। ਇੱਕ ਯੂਜ਼ਰ ਨੇ ਕਿਹਾ, "ਸਿਰਫ ਉਰਫੀ ਹੀ ਅਜਿਹਾ ਕਰ ਸਕਦੀ ਹੈ।"

ਦੱਸ ਦਈਏ ਇਸ ਤੋਂ ਪਹਿਲਾਂ ਉਰਫੀ ਜਾਵੇਦ ਨੇ ਸਾਈਕਲ ਚੇਨ, ਮੋਰ ਦੇ ਖੰਭ, ਮੋਬਾਈਲ ਫੋਨ, ਸਿਮ ਕਾਰਡ, ਕੱਚ ਦੇ ਟੁਕੜਿਆਂ ਸਮੇਤ ਕਈ ਚੀਜ਼ਾਂ ਤੋਂ ਡਰੈੱਸ ਬਣਾਈ ਹੈ। ਇਸ ਵਾਰ ਉਸ ਨੇ ਡਸਟਬਿਨ ਬੈਗ ਦੀ ਡਰੈੱਸ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

 

 

View this post on Instagram

 

A post shared by Uorfi (@urf7i)

Related Post