ਬਿੱਗ ਬੌਸ 15: ਗੇਮ ਸ਼ੋਅ ਚੋਂ ਆਊਟ ਹੁੰਦੇ ਹੀ ਉਮਰ ਰਿਆਜ਼ ਨੇ ਟਵਿਟਰ 'ਤੇ ਬਣਾਇਆ ਇਤਿਹਾਸ, ਸਿਧਾਰਥ ਸ਼ੁਕਲਾ ਨੂੰ ਵੀ ਛੱਡਿਆ ਪਿੱਛੇ

ਬਿੱਗ ਬੌਸ 15 ਦੇ ਗੇਮ ਸ਼ੋਅ ਚੋਂ ਆਊਟ ਹੁੰਦੇ ਹੀ ਉਮਰ ਰਿਆਜ਼ ਨੇ ਟਵਿਟਰ 'ਤੇ ਇਤਿਹਾਸ ਰਚ ਦਿੱਤਾ ਹੈ। ਉਮਰ ਦੇ ਫੈਨਜ਼ ਉਸ ਨੂੰ ਸ਼ੋਅ ਚੋਂ ਬਾਹਰ ਕੀਤੇ ਜਾਣ 'ਤੇ ਹੈਰਾਨ ਹਨ ਅਤੇ ਟਵਿੱਟਰ 'ਤੇ ਸ਼ੋਅ ਮੇਕਰਸ ਨੂੰ ਝੂਠਾ ਦੱਸ ਰਹੇ ਹਨ। ਉਮਰ ਰਿਆਜ਼ ਦੇ ਪੱਖ ਵਿੱਚ ਇਸ ਮੁੱਦੇ 'ਤੇ ਹੁਣ ਤੱਕ 17 ਮਿਲੀਅਨ ਟਵੀਟ ਆ ਚੁੱਕੇ ਹਨ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ਕਿ ਰਿਐਲਟੀ ਸ਼ੋਅ ਦੇ ਪ੍ਰਤਿਭਾਗੀ ਲਈ ਇਨ੍ਹੇ ਟਵੀਟ ਕੀਤੇ ਗਏ ਹੋਣ।
ਟੀਵੀ ਦਾ ਸਭ ਤੋਂ ਮਸ਼ਹੂਰ ਅਤੇ ਵਿਵਾਦਿਤ ਸ਼ੋਅ ਬਿੱਗ ਬੌਸ ਆਪਣੇ 15ਵੇਂ ਸੀਜ਼ਨ ਵਿੱਚ ਚੱਲ ਰਿਹਾ ਹੈ। ਮੌਜੂਦਾ ਸੀਜ਼ਨ ਤੋਂ ਬੇਘਰ ਹੋ ਗਏ ਉਮਰ ਰਿਆਜ਼ ਦੀ ਬੇਦਖਲੀ ਨੇ ਟਵਿੱਟਰ 'ਤੇ ਹੰਗਾਮਾ ਮਚਾ ਦਿੱਤਾ ਹੈ। ਟਵਿੱਟਰ 'ਤੇ ਉਨ੍ਹਾਂ ਦੇ ਪੱਖ 'ਚ 17 ਮਿਲੀਅਨ ਤੋਂ ਵੱਧ ਟਵੀਟ ਹੋ ਚੁੱਕੇ ਹਨ। ਬਿੱਗ ਬੌਸ ਦੇ ਕਿਸੇ ਵੀ ਪ੍ਰਤਿਭਾਗੀ ਲਈ ਅਜਿਹਾ ਕਦੇ ਵੀ ਨਹੀਂ ਹੋਇਆ, ਇਹ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਉਮਰ ਨੂੰ ਸ਼ੋਅ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਸ਼ੋਅ ਮੇਕਰਸ 'ਤੇ ਸ਼ਬਦੀ ਵਾਰ ਕਰ ਰਹੇ ਹਨ।
I am short of words ??
PUBLIC WINNER UMAR RIAZ pic.twitter.com/99TJoiNGdM
— Umar Riaz (@realumarriaz) January 12, 2022
ਟਵਿੱਟਰ 'ਤੇ #Public Winner Umar Riaz ਕਾਫੀ ਟ੍ਰੈਂਡ ਕਰ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਉਮਰ ਰਿਆਜ਼ ਦੇ ਫੈਨਜ਼ ਟਵਿੱਟਰ 'ਤੇ ਸ਼ੋਅ ਮੇਕਰਸ ਨੂੰ ਕੋਸ ਰਹੇ ਹਨ। ਇਸ ਦੇ ਨਾਲ ਹੀ ਉਮਰ ਨੇ ਟਵਿੱਟਰ 'ਤੇ ਆ ਕੇ ਇਸ ਇਤਿਹਾਸਕ ਸਮਰਥਨ ਲਈ ਫੈਨਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਮਰ ਨੇ 16 ਮਿਲੀਅਨ ਟਵੀਟਸ ਦੇ ਨਾਲ ਟਵਿੱਟਰ 'ਤੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਉਮਰ ਨੇ ਟਵਿੱਟਰ 'ਤੇ ਲਿਖਿਆ, 'ਮੇਰੇ ਕੋਲ ਸ਼ਬਦ ਨਹੀਂ ਹਨ'।
ਦੱਸ ਦੇਈਏ ਕਿ ਪਿਛਲੇ ਵੀਕੈਂਡ ਦੇ ਵਾਰ ਵਿੱਚ ਸਲਮਾਨ ਖਾਨ ਨੇ ਉਮਰ ਰਿਆਜ਼ ਨੂੰ ਬੇਦਖਲ ਕਰਨ ਦਾ ਐਲਾਨ ਕੀਤਾ ਸੀ। ਇਹ ਬਿੱਗ ਬੌਸ 15 ਦਾ ਹੁਣ ਤੱਕ ਦਾ ਸਭ ਤੋਂ ਹੈਰਾਨ ਕਰਨ ਵਾਲਾ ਐਲੀਮੀਨੇਸ਼ਨ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ ਇੱਕ ਟਾਸਕ ਵਿੱਚ ਪ੍ਰਤੀਕ ਸਹਿਜਪਾਲ ਅਤੇ ਉਮਰ ਰਿਆਜ਼ ਵਿੱਚ ਲੜਾਈ ਹੋ ਗਈ ਸੀ। ਬਿੱਗ ਬੌਸ ਨੇ ਘਰ ਦੇ ਨਿਯਮਾਂ ਨੂੰ ਤੋੜਨ ਲਈ ਉਮਰ ਨੂੰ ਨੌਮੀਨੇਸ਼ਨ ਵਿੱਚ ਰੱਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀਕੈਂਡ ਦਾ ਵਾਰ ਵਿੱਚ ਘਰ ਛੱਡਣਾ ਪਿਆ।
ਹੋਰ ਪੜ੍ਹੋ : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਫੈਨਜ਼ ਨੂੰ ਲੋਹੜੀ 'ਤੇ ਖ਼ਾਸ ਤੋਹਫਾ, ਨਵੇਂ ਗੀਤ ਦਾ ਟੀਜ਼ਰ ਕੀਤਾ ਰਿਲੀਜ਼
ਬੇਘਰ ਹੋਣ 'ਤੇ ਉਮਰ ਨੇ ਟਵੀਟ ਕੀਤਾ ਸੀ, 'ਮੇਰੇ ਲੋਕ, ਮੈਨੂੰ ਕਦੇ ਵੀ ਬਾਹਰ ਨਹੀਂ ਕੱਢਣਾ ਚਾਹੁੰਦੇ, ਉਹ ਸਮਰਥਨ ਨਾਂ ਕਰਨ, ਅਜਿਹਾ ਨਹੀਂ ਹੋ ਸਕਦਾ, ਇਹ ਅਸੰਭਵ ਹੈ, ਮੈਂ ਹਰ ਫੈਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।'
ਦੱਸ ਦੇਈਏ, ਉਮਰ ਰਿਆਜ਼ ਤੋਂ ਪਹਿਲਾਂ ਵੀ ਕਈ ਬਿੱਗ ਬੌਸ ਪ੍ਰਤਿਭਾਗੀ ਟਵਿੱਟਰ 'ਤੇ ਟਾਪ ਟ੍ਰੈਂਡ ਸਨ, ਜਿਨ੍ਹਾਂ ਵਿੱਚ ਮਰਹੂਮ ਅਭਿਨੇਤਾ ਸਿਧਾਰਥ ਸ਼ੁਕਲਾ, ਰੁਬੀਨਾ ਦਿਲੈਕ, ਸ਼ਹਿਨਾਜ਼ ਗਿੱਲ, ਰਾਹੁਲ ਵੈਦਿਆ ਅਤੇ ਜੈਸਮੀਨ ਭਸੀਨ ਸ਼ਾਮਲ ਸਨ, ਪਰ ਉਮਰ ਰਿਆਜ਼ ਨੇ ਇਸ ਦੌੜ ਵਿੱਚ ਉਨ੍ਹਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।