'Bhool Bhulaiyaa 2' ਦੀ ਪਹਿਲੀ ਝਲਕ ਨੇ ਕੀਤਾ ਸਭ ਨੂੰ ਹੈਰਾਨ, ਅਕਸ਼ੇ ਕੁਮਾਰ ਦੀ ਜਗ੍ਹਾ ਇਸ ਵਾਰ ਕਾਰਤਿਕ ਆਰੀਅਨ ਕੱਢਣਗੇ ਭੂਤ

ਅਕਸ਼ੇ ਕੁਮਾਰ ਦੀ ਸਾਲ 2007 ‘ਚ ਆਈ ਫ਼ਿਲਮ ‘ਭੂਲ ਭੂਲਈਆ’ ਦੇ ਦੂਜਾ ਭਾਗ ਦਾ ਅੱਜ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸੁਰਖ਼ੀਆਂ ਬਟੋਰ ਰਿਹਾ ਹੈ। ਇਸ ਵਾਰ ਅਕਸ਼ੇ ਕੁਮਾਰ ਦੀ ਜਗ੍ਹਾ ਬਾਲੀਵੁੱਡ ਦੇ ਚਾਕਲੇਟੀ ਬੁਆਏ ਕਾਰਤਿਕ ਆਰੀਅਨ ਨਜ਼ਰ ਆਉਣਗੇ।
View this post on Instagram
Teri Aankhein Bhool Bhulaiyaa Baatein hai Bhool Bhulaiyaa ? #BhoolBhulaiyaa2 ?✌???
ਕਾਰਤਿਕ ਆਰੀਅਨ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ,
‘ਤੇਰੀ ਆਂਖੇ ਭੂਲ ਭੂਲਈਆ
ਬਾਤੇਂ ਹੈ ਭੂਲ ਭੂਲਈਆ.... #Bhool Bhulaiyaa 2'
ਹੋਰ ਵੇਖੋ:ਮਿਊਜ਼ਿਕ ਤੇ ਮਸਤੀ ਦੇ ਸ਼ੋਅ ਪੀਟੀਸੀ ਟੌਪ 10 ‘ਚ ਦੇਖਣ ਨੂੰ ਮਿਲਣਗੇ ਕੈਨੇਡਾ ਦੇ ਰੰਗ, ਦੇਖੋ ਵੀਡੀਓ
ਇਸ ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇੰਸਟਾਗ੍ਰਾਮ ਉੱਤੇ ਇਸ ਪੋਸਟਰ ਨੂੰ ਇੱਕ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਤਿੰਨ ਪੋਸਟਰ ਸ਼ੇਅਰ ਕੀਤੇ ਗਏ ਹਨ। ਇਸ ਵਾਰ ਕਾਰਤਿਕ ਆਰੀਅਨ ਲੋਕਾਂ ‘ਚ ਕਾਮੇਡੀ ਦੇ ਤੜਕੇ ਲਗਾ ਕੇ ਭੂਤ ਕੱਢਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਹਾਰਰ ਕਾਮੇਡੀ ਜੌਨਰ ਦੀ ਹੋਣ ਵਾਲੀ ਹੈ। ਦਰਸ਼ਕਾਂ ‘ਚ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।
‘ਭੂਲ ਭੂਲਈਆ 2’ ਅਗਲੇ ਸਾਲ 31 ਜੁਲਾਈ ਨੂੰ ਰਿਲੀਜ਼ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਕਾਰਤਿਕ ਆਰੀਅਨ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੇ ਉਤਰ ਪਾਉਣਗੇ ਜਾਂ ਨਹੀਂ। ਇਸ ਗੱਲ ਦਾ ਖੁਲਾਸਾ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ।