ਦੋ ਵਾਰ ਓਲੰਪਿਕ ਵਿੱਚ ਹਿੱਸਾ ਲੈ ਚੁੱਕਿਆ ਹੈ ਮਹਾ ਭਾਰਤ ਦਾ ਭੀਮ

By  Rupinder Kaler December 15th 2020 01:13 PM -- Updated: December 15th 2020 01:16 PM

ਬੀ ਆਰ ਚੋਪੜਾ ਦੇ ਮਹਾ ਭਾਰਤ ਵਿੱਚ ਭੀਮ ਦਾ ਕਿਰਦਾਰ ਪ੍ਰਵੀਨ ਕੁਮਾਰ ਸੋਬਤੀ ਨੇ ਨਿਭਾਇਆ ਸੀ । 6ਫੁੱਟ 9 ਇੰਚ ਕੱਦ ਦੇ ਮਾਲਕ ਪ੍ਰਵੀਨ ਦਾ ਸਰੀਰ ਤੇ ਬੋਲਣ ਦਾ ਅੰਦਾਜ਼ ਭੀਮ ਦੇ ਕਿਰਦਾਰ ਤੇ ਖੂਬ ਫਿੱਟ ਬੈਠਿਆ ਸੀ । ਇਸੇ ਲਈ ਇਹ ਕਿਰਦਾਰ ਅੱਜ ਵੀ ਹਰ ਇੱਕ ਨੂੰ ਯਾਦ ਹੈ । ਪ੍ਰਵੀਨ ਨੇ ਕਈ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ ।

bheem

ਹੋਰ ਪੜ੍ਹੋ :

ਹਰਭਜਨ ਮਾਨ ਦਾ ਨਵਾਂ ਗੀਤ ‘ਏਕਾ’ ਹੋਇਆ ਰਿਲੀਜ਼

ਲਾਵਾਂ ਵੇਲੇ ਲਾੜੀ ਨੇ ਕੀਤੀ ਅਜਿਹੀ ਹਰਕਤ, ਕਿ ਸਭ ਦਾ ਨਿਕਲ ਗਿਆ ਹਾਸਾ, ਵੀਡੀਓ ਵਾਇਰਲ

bheem

ਅਦਾਕਾਰ ਹੋਣ ਤੋਂ ਪਹਿਲਾ ਪ੍ਰਵੀਨ ਇੱਕ ਅਥਲੀਟ ਵੀ ਸੀ । ਪ੍ਰਵੀਨ 1960 ਤੇ 1970 ਦੇ ਦਹਾਕੇ ਵਿੱਚ ਭਾਰਤੀ ਐਥਲੇਟਿਕ ਦੇ ਸਟਾਰ ਸਨ । ਉਹ ਹੈਮਰ ਤੇ ਡਿਸਕ ਥਰੋ ਕਰਦੇ ਸਨ । ਪ੍ਰਵੀਨ ਕੋਲ 4 ਏਸ਼ੀਅਨ ਤਮਗੇ ਹਨ । ਇਸ ਤੋਂ ਇਲਾਵਾ ਉਹਨਾਂ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਵੀ ਮੈਡਲ ਜਿੱਤੇ ਹਨ ।

bheem

ਉਹਨਾਂ ਨੇ 1968 ਤੇ 1972 ਦੀਆਂ ਓਲੰਪਿਕ ਖੇਡਾ ਵਿੱਚ ਵੀ ਹਿੱਸਾ ਲਿਆ ਸੀ । ਖੇਡਾਂ ਵਿੱਚ ਕਰੀਅਰ ਬਨਾਉਣ ਤੋਂ ਬਾਅਦ 1981 ਵਿੱਚ ਪ੍ਰਵੀਨ ਨੇ ਫ਼ਿਲਮਾਂ ਵਿੱਚ ਡੈਬਿਊ ਕੀਤਾ ਸੀ । 1988 ਵਿੱਚ ਮਹਾਭਾਰਤ ਵਿੱਚ ਭੀਮ ਦਾ ਕਿਰਦਾਰ ਨਿਭਾਅ ਕੇ ਪ੍ਰਵੀਨ ਨੇ ਵੱਖਰੀ ਪਹਿਚਾਣ ਬਣਾਈ ।

Related Post