ਮਿਸ ਪੀਟੀਸੀ ਪੰਜਾਬੀ 2017 ਦਾ ਖਿਤਾਬ ਹਾਸਿਲ ਕਰ ਚੁੱਕੀ ਭਾਵਨਾ ਸ਼ਰਮਾ ‘ਨਾਨਕ ਨਾਮ ਜਹਾਜ਼’ ਫ਼ਿਲਮ ਦੇ ਨਾਲ ਕਰਨ ਜਾ ਰਹੇ ਨੇ ਡੈਬਿਊ

ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਰਿਐਲਟੀ ਸ਼ੋਅਜ਼ ਪੰਜਾਬੀ ਮੁੰਡੇ-ਕੁੜੀਆਂ ਨੂੰ ਅਜਿਹਾ ਪਲੇਟਫਾਰਮ ਮੁਹੱਈਆ ਕਰਵਾਉਂਦੇ ਨੇ ਜਿਸ ਤੋਂ ਨੌਜਵਾਨਾਂ ਨੂੰ ਮਨੋਰੰਜਨ ਜਗਤ 'ਚ ਅੱਗੇ ਵੱਧਣ ਲਈ ਰਸਤੇ ਖੁੱਲ ਜਾਂਦੇ ਹਨ। ਜਿਵੇਂ ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ ,ਤੇ ਵਾਈਸ ਆਫ਼ ਪੰਜਾਬ ਵਰਗੇ ਸ਼ੋਅਜ਼ ਦੇ ਪਲੇਟਫਾਰਮ ਦੇ ਰਾਹੀਂ ਮੁੰਡੇ ਕੁੜੀਆਂ ਆਪਣੇ ਹੁਨਰ ਨੂੰ ਜੱਗ ਜ਼ਾਹਿਰ ਕਰ ਪਾਉਂਦੇ ਹਨ। ਜਿਸਦੇ ਚੱਲਦੇ ਮਿਸ ਪੀਟੀਸੀ ਪੰਜਾਬੀ 2017 ਦਾ ਖਿਤਾਬ ਹਾਸਿਲ ਕਰਨ ਵਾਲੀ ਪੰਜਾਬੀ ਮੁਟਿਆਰ ਭਾਵਨਾ ਸ਼ਰਮਾ ਪੰਜਾਬੀ ਫ਼ਿਲਮ ਜਗਤ 'ਚ ਕਦਮ ਰੱਖਣ ਜਾ ਰਹੀ ਹੈ। ਜੀ ਹਾਂ ਉਹ ਨਾਨਕ ਨਾਮ ਜਹਾਜ਼ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ।
View this post on Instagram
ਹੋਰ ਵੇਖੋ:
ਦੱਸ ਦਈਏ 1969 ਨੂੰ ਤਕਰੀਬਨ 50 ਸਾਲ ਪਹਿਲਾਂ ਬਣੀ ‘ਨਾਨਕ ਨਾਮ ਜਹਾਜ਼’ ਫ਼ਿਲਮ ਜਿਸ ਨੂੰ ਇੱਕ ਵਾਰ ਮੁੜ ਤੋਂ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਚ ਗੈਵੀ ਚਾਹਲ ਮੁੱਖ ਕਿਰਦਾਰ ਚ ਹਨ। ਇਸ ਫ਼ਿਲਮ ਨੂੰ ਮਾਨ ਸਿੰਘ ਦੀਪ ਤੇ ਕਲਿਆਨੀ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ‘ਨਾਨਕ ਨਾਮ ਜਹਾਜ਼ ਹੈ’ ਫਿਲਮ ਨੂੰ ਕਲਿਆਨੀ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਪਰਿਵਾਰਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੋਵੇਗੀ।