ਭਾਰਤੀ ਸਿੰਘ ਦੇ ਬੇਟੇ ਲਕਸ਼ ਅਤੇ ਆਦਿਤਿਆ ਨਰਾਇਣ ਦੀ ਬੇਟੀ ਤਵਿਸ਼ਾ ਦੀ ਕਿਊਟ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

By  Lajwinder kaur August 14th 2022 10:30 AM
ਭਾਰਤੀ ਸਿੰਘ ਦੇ ਬੇਟੇ ਲਕਸ਼ ਅਤੇ ਆਦਿਤਿਆ ਨਰਾਇਣ ਦੀ ਬੇਟੀ ਤਵਿਸ਼ਾ ਦੀ ਕਿਊਟ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Aditya Narayan's daughter Tanisha and Bharti Singh son Laksh pose together: ਸੋਸ਼ਲ ਮੀਡੀਆ ਉੱਤੇ ਭਾਰਤੀ ਸਿੰਘ ਕਾਫੀ ਸਰਗਰਮ ਰਹਿੰਦੀ ਹੈ। ਏਨੀਂ ਦਿਨੀਂ ਉਨ੍ਹਾਂ ਦੇ ਪੁੱਤਰ ਗੋਲਾ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ। ਹਾਲ ਹੀ ‘ਚ ਗੋਲਾ ਨੇ ਆਪਣਾ ਪਹਿਲਾ ਰੱਖੜੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ, ਜਿਸ ਦਾ ਵੀਲੌਗ ਭਾਰਤੀ ਸਿੰਘ ਨੇ ਆਪਣੇ ਯੂਟਿਊਬ ਚੈਨਲ ਉੱਤੇ ਸਾਂਝਾ ਕੀਤਾ ਹੈ।

ਹੋਰ ਪੜ੍ਹੋ : 'ਉਹ ਮੈਨੂੰ ਘਸੀਟ ਕੇ ਜੰਗਲ ਵੱਲ ਲੈ ਕੇ ਜਾ ਰਿਹਾ ਸੀ...ਲੋਕ ਬਸ ਤਮਾਸ਼ਾ ਦੇਖ ਰਹੇ ਸੀ', ਰਤਨ ਰਾਜਪੂਤ ਨੇ ਸੁਣਾਈ ਦਿਲ ਦਹਿਲਾਉਣ ਵਾਲੀ ਆਪਬੀਤੀ

bharti singh latest video-min image From Instagram

ਭਾਰਤੀ ਸਿੰਘ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਭਾਰਤੀ ਸਿੰਘ ਨੇ 3 ਅਪ੍ਰੈਲ 2022 ਨੂੰ ਇੱਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ, ਜਿਸ ਨੂੰ ਉਹ ਪਿਆਰ ਨਾਲ 'ਗੋਲਾ' ਆਖਦੇ ਹਨ। ਭਾਰਤੀ ਨੇ ਡਿਲੀਵਰੀ ਤੋਂ ਬਾਅਦ ਆਪਣੇ ਬੇਟੇ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

rakhsha bandhan gole image From Instagram

ਇਸ ਦੇ ਨਾਲ ਹੀ ਆਦਿਤਿਆ ਨਾਰਾਇਣ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਅਗਰਵਾਲ ਵੀ 24 ਫਰਵਰੀ 2022 ਨੂੰ ਇਕ ਬੇਟੀ ਦੇ ਮਾਤਾ-ਪਿਤਾ ਬਣੇ, ਜਿਸ ਦਾ ਨਾਂ ਉਨ੍ਹਾਂ ਨੇ ਤਵਿਸ਼ਾ ਰੱਖਿਆ। ਆਦਿਤਿਆ ਨਰਾਇਣ ਅਤੇ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਬਹੁਤ ਚੰਗੇ ਦੋਸਤ ਹਨ, ਤਿੰਨਾਂ ਨੇ ਇਕੱਠੇ ਕਈ ਸ਼ੋਅ ਵੀ ਕੀਤੇ ਹਨ ਅਤੇ ਹੁਣ ਉਨ੍ਹਾਂ ਦੀ ਦੋਸਤੀ ਨੂੰ ਉਨ੍ਹਾਂ ਦੇ ਬੱਚੇ ਅੱਗੇ ਵਧਾ ਰਹੇ ਹਨ।

ਹਾਲ ਹੀ 'ਚ ਆਦਿਤਿਆ ਨਰਾਇਣ ਦੀ ਪਤਨੀ ਸ਼ਵੇਤਾ ਨਾਰਾਇਣ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਭਾਰਤੀ ਅਤੇ ਹਰਸ਼ ਦੇ ਬੇਟੇ ਲਕਸ਼ ਅਤੇ ਉਨ੍ਹਾਂ ਦੀ ਬੇਟੀ ਤਵਿਸ਼ਾ ਨਾਲ ਨਜ਼ਰ ਆ ਰਹੀ ਹੈ। ਦੋਵੇਂ ਬੱਚੇ ਸ਼ਵੇਤਾ ਦੀ ਗੋਦ 'ਚ ਬੈਠ ਕੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਬੱਚੇ ਇਸ ਤਸਵੀਰ ‘ਚ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ।

image From Instagram

ਆਦਿਤਿਆ ਅਤੇ ਭਾਰਤੀ ਬਹੁਤ ਚੰਗੇ ਦੋਸਤ ਹਨ, ਦੋਵੇਂ ਇੱਕ ਦੂਜੇ ਦੇ ਵਿਆਹ ਵਿੱਚ ਵੀ ਸ਼ਾਮਲ ਹੋਏ ਸਨ। ਇੰਨਾ ਹੀ ਨਹੀਂ ਦੋਹਾਂ ਦੇ ਬੱਚਿਆਂ 'ਚ ਸਿਰਫ 40 ਦਿਨਾਂ ਦਾ ਫਰਕ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਆਦਿਤਿਆ ਨੇ ਆਪਣੀ ਅਤੇ ਭਾਰਤੀ ਦੀ ਦੋਸਤੀ ਬਾਰੇ ਗੱਲ ਕਰਦੇ ਹੋਏ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਭਾਰਤੀ ਅਤੇ ਹਰਸ਼ ਮਾਤਾ-ਪਿਤਾ ਬਣ ਗਏ ਹਨ। ਭਾਰਤੀ ਮੇਰੀ ਭੈਣ ਵਰਗੀ ਹੈ ਅਤੇ ਹਰਸ਼ ਮੇਰਾ ਭਰਾ ਹੈ। ਭਾਵੇਂ ਉਹ ਸਾਡੇ ਤੋਂ ਪਹਿਲਾਂ ਵਿਆਹੇ ਹੋਏ ਸਨ, ਪਰ ਸਾਡੇ ਬੱਚਿਆਂ ਵਿੱਚ ਸਿਰਫ਼ 40 ਦਿਨਾਂ ਦਾ ਫ਼ਰਕ ਹੈ। ਖੁਸ਼ਕਿਸਮਤੀ ਨਾਲ, ਅਗਲੇ ਹਫ਼ਤੇ ਮੈਂ ਉਸਦੇ ਨਾਲ ਵਾਲੀ ਇਮਾਰਤ ਵਿੱਚ ਸ਼ਿਫਟ ਹੋ ਰਿਹਾ ਹਾਂ। ਹੁਣ ਅਸੀਂ ਗੁਆਂਢੀ ਬਣਾਂਗੇ।

ਵਰਕ ਫਰੰਟ 'ਤੇ, ਆਦਿਤਿਆ ਇਸ ਸਮੇਂ 'ਸੁਪਰਸਟਾਰ ਸਿੰਗਰਜ਼ ਸੀਜ਼ਨ 2' ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸ ਤੋਂ ਬਾਅਦ ਉਹ 'ਇੰਡੀਅਨ ਆਈਡਲ' ਦੇ ਆਉਣ ਵਾਲੇ ਸੀਜ਼ਨ ਨੂੰ ਵੀ ਹੋਸਟ ਕਰੇਗਾ। ਦੂਜੇ ਪਾਸੇ ਭਾਰਤੀ ਦੀ ਗੱਲ ਕਰੀਏ ਤਾਂ ਉਹ ਸ਼ੋਅ 'ਦ ਖਤਰਾ' ਦੇ ਦੂਜੇ ਸੀਜ਼ਨ 'ਚ ਨਜ਼ਰ ਆਵੇਗੀ।

 

View this post on Instagram

 

A post shared by Shweta Agarwal Jha (@shwetaagarwaljha)

 

 

View this post on Instagram

 

A post shared by Bharti Singh Fanpage ? (@bhartiisingh16)

 

Related Post