ਭਾਰਤੀ ਸਿੰਘ ਬਣਨਾ ਚਾਹੁੰਦੀ ਹੈ ਦੁਬਾਰਾ ਮਾਂ, ਕਿਹਾ- 'ਮੈਂ ਇੱਕ ਹੋਰ ਬੱਚੇ ਲਈ ਤਿਆਰ ਹਾਂ ਪਰ...'

ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਹਾਲ ਹੀ ਵਿੱਚ ਮੰਮੀ-ਪਾਪਾ ਬਣੇ ਹਨ। ਕੰਮ ਦੇ ਨਾਲ-ਨਾਲ ਉਹ ਬੱਚੇ ਦੀ ਦੇਖਭਾਲ ਵਿੱਚ ਵੀ ਰੁੱਝੀ ਹੋਈ ਹੈ । ਕਾਮੇਡੀ ਕੁਈਨ ਭਾਰਤੀ ਸਿੰਘ ਨੇ 3 ਅਪ੍ਰੈਲ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਭਾਰਤੀ ਅਤੇ ਹਰਸ਼ ਪਿਆਰ ਨਾਲ ਆਪਣੇ ਬੇਟੇ ਨੂੰ ਗੋਲਾ ਕਹਿੰਦੇ ਹਨ। ਹਲੇ ਤੱਕ ਦੋਵਾਂ ਨੇ ਆਪਣੇ ਪੁੱਤਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਭਾਰਤੀ ਨੇ ਆਪਣੇ ਨਵੇਂ ਬਲੌਗ ਵਿੱਚ ਗਰਭ ਅਵਸਥਾ ਅਤੇ ਮਾਂ ਬਣਨ ਬਾਰੇ ਕਈ ਗੱਲਾਂ ਕਹੀਆਂ ਹਨ। ਬੇਟੇ ਦੇ ਜਨਮ ਤੋਂ ਪਹਿਲਾਂ ਪਾਪਰਾਜ਼ੀ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਸੀ ਕਿ ਉਹ ਬੇਟੀ ਪੈਦਾ ਕਰਨਾ ਚਾਹੁੰਦੀ ਹੈ। ਆਪਣੇ ਨਵੇਂ ਬਲੌਗ ਵਿੱਚ ਭਾਰਤੀ ਨੇ ਦੱਸਿਆ ਕਿ ਉਹ ਇੱਕ ਹੋਰ ਬੱਚੇ ਲਈ ਤਿਆਰ ਹੈ ।
ਹੋਰ ਪੜ੍ਹੋ : ਫੇਮਸ ਵੀਜੇ ਅਤੇ ਐਕਟਰ ਸਾਇਰਸ ਸਾਹੁਕਾਰ ਨੇ ਗਰਲਫ੍ਰੈਂਡ ਵੈਸ਼ਾਲੀ ਮਲਹਾਰਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
ਭਾਰਤੀ ਦਾ ਕਹਿਣਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਉਸਨੂੰ ਦੁੱਖ ਹੈ ਕਿ ਉਨ੍ਹਾਂ ਨੇ ਚਾਰ ਸਾਲ ਲਗਾ ਦਿੱਤੇ ਬੱਚੇ ਨੂੰ ਜਨਮ ਦੇਣ ਲਈ। ਇਸ ਦੇ ਨਾਲ ਹੀ ਭਾਰਤੀ ਨੇ ਕਿਹਾ ਕਿ ਲੋਕ ਹੁਣ ਤੋਂ ਹੀ ਕਹਿਣ ਲੱਗੇ ਹਨ ਕਿ ਜੇਕਰ ਲੜਕੀ ਹੋ ਜਾਵੇ ਤਾਂ ਪਰਿਵਾਰ ਪੂਰਾ ਹੋ ਜਾਵੇਗਾ। ਕਾਮੇਡੀਅਨ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਉਸ ਦਾ ਪਰਿਵਾਰ ਪੂਰਾ ਹੋ ਗਿਆ ਹੈ। ਪਰ ਉਨ੍ਹਾਂ ਨੇ ਆਪਣੀ ਗੱਲਾਂ ਦੇ ਨਾਲ ਦੂਜੇ ਬੱਚੇ ਵੱਲ ਇਸ਼ਾਰਾ ਕਰ ਹੀ ਦਿੱਤਾ ਹੈ। ਜਿਸ ਤੋਂ ਲਗਦਾ ਹੈ ਕਿ ਕੁਝ ਸਾਲਾਂ ਬਾਅਦ ਭਾਰਤੀ ਸਿੰਘ ਦੁਬਾਰਾ ਤੋਂ ਮਾਂ ਬਣੇਗੀ। ਉਹ ਆਪਣੇ ਪੁੱਤਰ ਦੇ ਲਈ ਭੈਣ ਚਾਹੁੰਦੀ ਹੈ। ਉਨ੍ਹਾਂ ਨੇ ਆਪਣੇ ਇਸ ਬਲੌਗ ‘ਚ ਦੱਸਿਆ ਹੈ ਕਿ ਉਹ ਬਹੁਤ ਜਲਦ ਆਪਣੇ ਪੁੱਤਰ ਦਾ ਚਿਹਰਾ ਦਿਖਾਵੇਗੀ।
Image Source: Instagram
ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼
ਦੱਸ ਦਈਏ ਕਿ ਭਾਰਤੀ ਬੱਚੇ ਦੇ ਜਨਮ ਦੇ 12 ਦਿਨਾਂ ਬਾਅਦ ਹੀ ਕੰਮ 'ਤੇ ਵਾਪਸ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨੀਤੂ ਕਪੂਰ ਨੂੰ ਬਹੂ ਆਲੀਆ ਦੇ ਲਈ ਕੁੱਕਰ ਗਿਫਟ ‘ਚ ਦਿੱਤਾ ਸੀ।