ਭਾਰਤੀ ਸਿੰਘ ਦੀਆਂ ਕੁੱਤੇ ਨੇ ਕਢਾਈਆਂ ਚੀਕਾਂ, ਹਾਸਿਆਂ ਦੇ ਠਹਾਕੇ ਪਾਉਣ ਵਾਲੀ ਭਾਰਤੀ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Shaminder
August 1st 2020 01:24 PM
ਲਾਫਟਰ ਕਵੀਨ ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੂੰ ਇੱਕ ਕੁੱਤਾ ਢਾਹ ਰਿਹਾ ਹੈ ਅਤੇ ਉਨ੍ਹਾਂ ਦੇ ਵਾਲਾਂ ਨੂੰ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ।ਜਿਸ ਤੋਂ ਬਾਅਦ ਕੁੱਤਾ ਨੂੰ ਹਟਾਉਣ ਲਈ ਉਹ ਚੀਕਦੀ ਚਿਲਾਉਂਦੀ ਹੈ ਪਰ ਕੁੱਤਾ ਉਨ੍ਹਾਂ ਦੇ ਵਾਲ ਲਾਹ ਕੇ ਖਾ ਜਾਂਦਾ ਹੈ । ਹਾਲਾਂ ਕਿ ਭਾਰਤੀ ਉਸ ਨੂੰ ਹਟਾਉਣ ਦੀ ਬੜੀ ਕੋਸ਼ਿਸ਼ ਕਰਦੀ ਹੈ ਪਰ ਇਹ ਕੁੱਤਾ ਨਹੀਂ ਹਟਦਾ ਅਤੇ ਉਨ੍ਹਾਂ ਦੇ ਵਾਲ ਪੁੱਟ ਦਿੰਦਾ ਹੈ ਅਤੇ ਉਨ੍ਹਾਂ ਦਾ ਰਬੜ ਬੈਂਡ ਖਾ ਜਾਂਦਾ ਹੈ ।