ਭਾਰਤੀ ਸਿੰਘ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਦੇ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਗਏ ਅਤੇ ਉਨ੍ਹਾਂ ਨੇ ਭਾਰਤੀ ਸਿੰਘ ਨਾਲ ਸੈਲਫੀ ਲਈ । ਆਪਣੇ ਬਜ਼ੁਰਗ ਪ੍ਰਸ਼ੰਸਕ ਨਾਲ ਭਾਰਤੀ ਸਿੰਘ ਨੇ ਤਸਵੀਰਾਂ ਹੀ ਨਹੀਂ ਖਿਚਵਾਉਂਦੀ ਬਲਕਿ ਕੁਝ ਪਲ ਉਨ੍ਹਾਂ ਨਾਲ ਗੱਲਬਾਤ ਵੀ ਕਰਦੀ ਹੈ । ਭਾਰਤੀ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।
https://www.instagram.com/p/B00hvUJnfCw/
ਭਾਰਤੀ ਸਿੰਘ 'ਚ ਲੋਕਾਂ ਨੂੰ ਹਸਾਉਣ ਦਾ ਅਜਿਹਾ ਟੈਲੇਂਟ ਹੈ ਕਿ ਉਹ ਆਪਣੀ ਕਮੇਡੀ ਨਾਲ ਉਹ ਹਰ ਕਿਸੇ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਹੈ । ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਸਿੰਘ ਆਪਣੀ ਕਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੀ ਹੈ । ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਹ ਕਈ ਕਮੇਡੀ ਸ਼ੋਅਜ਼ ਦਾ ਹਿੱਸਾ ਰਹੀ ਹੈ ।ਉਨ੍ਹਾਂ ਵੱਲੋਂ ਨਿਭਾਏ ਗਏ ਲੱਲੀ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ ।