ਭਾਰਤੀ ਸਿੰਘ ਆਪਣੇ ਬੇਟੇ ਗੋਲਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਦਰਸ਼ਕਾਂ ਨੂੰ ਪਸੰਦ ਆ ਰਿਹਾ ਭਾਰਤੀ ਦੇ ਬੇਟੇ ਦਾ ਕਿਊਟ ਲੁੱਕ

ਭਾਰਤੀ ਸਿੰਘ (Bharti singh) ਆਪਣੇ ਬੇਟੇ (Son) ਲਕਸ਼ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਰਤੀ ਸਿੰਘ ਆਪਣੇ ਬੇਟੇ ਲਕਸ਼ ਦੇ ਨਾਲ ਏਅਰਪੋਟ ‘ਤੇ ਨਾਲ ਨਜ਼ਰ ਆ ਰਹੀ ਹੈ ।
Image Source: Twitter
ਇਸ ਮੌਕੇ ਉਸ ਦੇ ਨਾਲ ਉਸ ਦਾ ਪਤੀ ਵੀ ਨਜ਼ਰ ਆ ਰਿਹਾ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਭਾਰਤੀ ਸਿੰਘ ਦਾ ਬੇਟਾ ਬਹੁਤ ਕਿਊਟ ਹੈ ਅਤੇ ਭਾਰਤੀ ਆਪਣੇ ਯੂ-ਟਿਊਬ ਚੈਨਲ ‘ਤੇ ਵੀ ਆਪਣੇ ਬੇਟੇ ਗੋਲਾ ਦੇ ਨਾਲ ਅਕਸਰ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕੀਤੀ ਰਹਿੰਦੀ ਹੈ।
Image Source: Twitter
ਹੋਰ ਪੜ੍ਹੋ : ਭਗਵੰਤ ਮਾਨ ਆਪਣੀ ਪਤਨੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਹੋ ਰਹੀਆਂ ਵਾਇਰਲ
ਭਾਰਤੀ ਸਿੰਘ ਨੇ ਹਰਸ਼ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਕਈ ਸਾਲ ਬਾਅਦ ਭਾਰਤੀ ਸਿੰਘ ਨੇ ਇਸੇ ਸਾਲ ਬੇਟੇ ਨੂੰ ਜਨਮ ਦਿੱਤਾ ਹੈ ।ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਾਮੇਡੀ ਦੀ ਦੁਨੀਆ ਦੀ ਮੰਨੀ ਪ੍ਰਮੰਨੀ ਹਸਤੀ ਹੈ ।
ਭਾਰਤੀ ਕਾਮੇਡੀ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਖੇਡਾਂ ਦੇ ਖੇਤਰ ‘ਚ ਜਾਣਾ ਚਾਹੁੰਦੀ ਸੀ । ਪਰ ਉਹ ਇਸ ਖੇਤਰ ‘ਚ ਆ ਗਈ ।ਕਾਮੇਡੀ ਦੇ ਖੇਤਰ ‘ਚ ਆਪਣੀ ਪਛਾਣ ਬਨਾਉਣ ਦੇ ਲਈ ਉਸ ਨੂੰ ਲੰਮਾ ਸੰਘਰਸ਼ ਕਰਨਾ ਪਿਆ ਸੀ ।
View this post on Instagram