ਭਾਰਤੀ ਸਿੰਘ ਨੂੰ ਆਈ ਆਪਣੇ ਸੰਘਰਸ਼ ਦੇ ਦਿਨਾਂ ਦੀ ਯਾਦ, ਭਾਵੁਕ ਹੋਈ ਭਾਰਤੀ, ਵੀਡੀਓ ਵਾਇਰਲ
Shaminder
February 11th 2022 11:45 AM --
Updated:
February 11th 2022 11:52 AM
ਭਾਰਤੀ ਸਿੰਘ (Bharti singh) ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ।ਭਾਰਤੀ ਦਾ ਨਾਂਅ ਸਫਲ ਕਮੇਡੀਅਨ (Comedian )ਦੀ ਸੂਚੀ 'ਚ ਆਉਂਦਾ ਹੈ ਪਰ ਕਦੇ ਕੋਈ ਸਮਾਂ ਹੁੰਦਾ ਸੀ ਕਿ ਭਾਰਤੀ ਸਿੰਘ ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਕਿਉਂਕਿ ਉਸ ਦੇ ਲਈ ਇਹ ਰਾਹ ਏਨਾਂ ਅਸਾਨ ਨਹੀਂ ਸੀ,ਪਰ ਹੁਣ ਜਦੋਂ ਉਸ ਦੇ ਸੰਘਰਸ਼ ਦੇ ਦਿਨਾਂ ਦੀ ਕੋਈ ਯਾਦ ਉਸ ਦੇ ਸਾਹਮਣੇ ਆ ਜਾਂਦੀ ਹੈ ਤਾਂ ਉਸ ਦਾ ਭਾਵੁਕ ਹੋਣਾ ਸੁਭਾਵਿਕ ਜਿਹੀ ਗੱਲ ਹੈ । ਅਜਿਹਾ ਹੀ ਕੁਝ ਹੋਇਆ ਇੱਕ ਰਿਆਲਟੀ ਸ਼ੋਅ ਦੇ ਸੈੱਟ 'ਤੇ ।