ਭਾਰਤੀ ਸਿੰਘ (Bharti Singh) ਆਪਣੀ ਬਿਹਤਰੀਨ ਕਾਮੇਡੀ ਦੇ ਲਈ ਜਾਣੀ ਜਾਂਦੀ ਹੈ । ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਕਾਮੇਡੀਅਨ (Comedian) ਨੇ ਦਾਹੜੀ ਅਤੇ ਮੁੱਛਾਂ ਨੂੰ ਲੈ ਕੇ ਮਜ਼ਾਕ ਉਡਾਇਆ ਹੈ ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੱਬੂ ਮਾਨ ਨੇ ਇਸ ‘ਤੇ ਕਰੜਾ ਪ੍ਰਤੀਕਰਮ ਦਿੱਤਾ ਹੈ । ਜਿਸ ਤੋਂ ਬਾਅਦ ਭਾਰਤੀ ਸਿੰਘ ਨੂੰ ਲਗਾਤਾਰ ਮੈਸੇਜ ਭੇਜੇ ਜਾ ਰਹੇ ਹਨ । ਹੁਣ ਕਾਮੇਡੀਆਨ ਦਾ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ । ਉਸ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
image from instagram
ਹੋਰ ਪੜ੍ਹੋ : ਭਾਰਤੀ ਸਿੰਘ ਨੇ ਦਾੜ੍ਹੀ ਤੇ ਮੁੱਛਾਂ ਦਾ ਉਡਾਇਆ ਮਜ਼ਾਕ, ਬੱਬੂ ਮਾਨ ਨੇ ਇੰਝ ਦਿੱਤਾ ਕਰਾਰਾ ਜਵਾਬ, ਵੇਖੋ ਵੀਡੀਓ
ਜਿਸ ‘ਚ ਕਾਮੇਡੀਅਨ ਕਹਿ ਰਹੀ ਹੈ ਕਿ ਉਸ ਨੇ ਇਹ ਵੀਡੀਓ ਬੜੇ ਹੀ ਧਿਆਨ ਦੇ ਨਾਲ ਵੇਖਿਆ ਹੈ ਅਤੇ ਵੀਡੀਓ ‘ਚ ਕਿਸੇ ਵੀ ਧਰਮ, ਜ਼ਾਤ ਦੇ ਨਾਲ ਸਬੰਧਤ ਕੋਈ ਵੀ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਗਈ ਅਤੇ ਨਾਂ ਹੀ ਕਿਸੇ ਧਰਮ ਵਿਸ਼ੇਸ਼ ਦੇ ਨਾਲ ਇਸ ਗੱਲ ਦਾ ਕੋਈ ਤਾਲੁਕ ਹੀ ਹੈ ।
Image Source: Instagram
ਹੋਰ ਪੜ੍ਹੋ : ਭਾਰਤੀ ਸਿੰਘ ਨੂੰ ਆਈ ਆਪਣੇ ਸੰਘਰਸ਼ ਦੇ ਦਿਨਾਂ ਦੀ ਯਾਦ, ਭਾਵੁਕ ਹੋਈ ਭਾਰਤੀ, ਵੀਡੀਓ ਵਾਇਰਲ
ਮੈਂ ਤਾਂ ਨਾਰਮਲ ਕਾਮੇਡੀ ਕਰ ਰਹੀ ਸੀ, ਮੈਨੂੰ ਪੰਜਾਬੀ ਹੋਣ ‘ਤੇ ਮਾਣ ਹੈ ਅਤੇ ਫਿਰ ਵੀ ਜੇ ਕਿਸੇ ਨੂੰ ਮੇਰੀ ਇਸ ਗੱਲ ਦੇ ਨਾਲ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਸਭ ਤੋਂ ਮੁਆਫ਼ੀ ਮੰਗਦੀ ਹਾਂ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਮੇਡੀਅਨ ਨੇ ਲਿਖਿਆ ਕਿ ‘ਮੈਂ ਕਾਮੇਡੀ ਕਰਦੀ ਹਾਂ ਲੋਕਾਂ ਨੂੰ ਖੁਸ਼ ਰੱਖਣ ਦੇ ਲਈ ਨਾ ਕਿ ਕਿਸੇ ਦਾ ਦਿਲ ਦੁਖਾਉਣ ਦੇ ਲਈ ।
Imahe Source: Twitter
ਜੇ ਮੇਰੀ ਕਿਸੇ ਗੱਲ ਦੇ ਨਾਲ ਕਿਸੇ ਦੁੱਖ ਪਹੁੰਚਿਆ ਹੈ ਤਾਂ ਮੁਆਫ਼ ਕਰ ਦੇਣਾ ਆਪਣੀ ਭੈਣ ਸਮਝ ਕੇ’ਇਸ ਤੋਂ ਪਹਿਲਾਂ ਬੱਬੂ ਮਾਨ ਨੇ ਭਾਰਤੀ ਸਿੰਘ ਦੀ ਇਸ ਟਿੱਪਣੀ ਦਾ ਜਵਾਬ ਆਪਣੇ ਸ਼ੋਅ ‘ਚ ਦਿੱਤਾ ਸੀ । ਉਸ ਨੇ ਕਿਹਾ ਕਿ "ਮੈਨੂੰ ਇੱਕ ਵਾਰ ਇਹਨਾਂ ਦਾ ਸਾਹਮਣਾ ਕਰਨ ਦਿਓ, ਮੈਂ ਉਹਨਾਂ ਨੂੰ ਦੱਸਾਂਗਾ ਕਿ ਸਰਦਾਰ ਅਸਲ ਵਿੱਚ ਕੀ ਹੁੰਦੇ ਹਨ"। ਉਹ ਇਹ ਵੀ ਕਹਿੰਦਾ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣਾ ਆਸਾਨ ਹੈ ਪਰ ਸਿੱਖ ਬਣਨਾ ਬਹੁਤ ਔਖਾ ਏ।
View this post on Instagram
A post shared by Bharti Singh (@bharti.laughterqueen)