ਭਾਰਤੀ ਸਿੰਘ ( Bharti Singh) ਨੇ ਇੱਕ ਮਹੀਨਾ ਪਹਿਲਾਂ ਹੀ ਬੇਟੇ (Son) ਨੂੰ ਜਨਮ ਦਿੱਤਾ ਹੈ । ਬੀਤੇ ਦਿਨੀਂ ਉਸ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਸਾਂਝੀ ਕੀਤੀ ਸੀ । ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕਮੇਡੀਅਨ ਤੁਰੰਤ ਹੀ ਕੰਮ ‘ਤੇ ਵਾਪਸ ਆ ਗਈ ਸੀ । ਪਰ ਭਾਰਤੀ ਸਿੰਘ ਦੇ ਹਾਲ ਹੀ ‘ਚ ਆਏ ਇੱਕ ਬਿਆਨ ਨੇ ਉਦੋਂ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਮੁੜ ਤੋਂ ਦੂਜੇ ਬੱਚੇ ਦੀ ਯੋਜਨਾ ਬਾਰੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਡਿੱਗਣ ਵਾਲੀ ਸੀ ਪ੍ਰੈਗਨੇਂਟ ਭਾਰਤੀ ਸਿੰਘ, ਪਤੀ ਨੇ ਸਭ ਦੇ ਸਾਹਮਣੇ ਭਾਰਤੀ ਨੂੰ ਡਾਂਟਿਆ
ਉਸ ਨੇ ਹੁਣ ਆਖਿਆ ਹੈ ਕਿ ਮੇਰੇ ਬੱਚੇ ਦੀ ਇੱਕ ਭੈਣ ਹੋਣੀ ਚਾਹੀਦੀ ਹੈ। ਉਸ ਨੇ ਅੱਗੇ ਕਿਹਾ, ਮੈਂ ਚਾਹੁੰਦੀ ਸੀ ਕਿ ਇੱਕ ਧੀ ਹੋਵੇ ਜੋ ਘਰ ਸੰਭਾਲਦੀ। ਹੁਣ ਮੈਨੂੰ ਚਿੰਤਾ ਹੈ ਕਿ ਮੈਨੂੰ ਘਰ ਦੇ ਆਲੇ ਦੁਆਲੇ ਦੋ ਜੋੜੇ ਜੁੱਤੀਆਂ ਤੇ ਜੈਕਟ ਦੀ ਦੇਖਭਾਲ ਕਰਨੀ ਪਵੇਗੀ। ਭਾਰਤੀ ਸਿੰਘ ਨੇ ਕਿਹਾ ਕਿ ਹਰਸ਼ ਸਮੇਤ ਉਸ ਦੇ ਦੋ ਬੇਟੇ ਹਨ ।
ਇਸ ਦੌਰਾਨ ਮੀਡੀਆ ਵਾਲੇ ਨੇ ਭਾਰਤੀ ਨੂੰ ਦੱਸਿਆ ਕਿ ਉਸ ਦੀ ਜਲਦੀ ਹੀ ਇੱਕ ਧੀ ਹੋਵੇਗੀ, ਤਾਂ ਭਾਰਤੀ ਨੇ ਮਜ਼ਾਕ ਵਿੱਚ ਕਿਹਾ, "ਹੁਣ ਤੁਸੀਂ ਭਵਿੱਖਬਾਣੀ ਕਰ ਦਿੱਤੀ ਹੈ। ਇਹ ਦੋ ਬੱਚੇ ਹੋਣੇ ਚਾਹੀਦੇ ਹਨ, ਠੀਕ? ਇੱਕ ਡਰਾਈਵਰ ਵਰਗਾ ਤੇ ਦੂਜਾ ਤੁਹਾਡੇ ਕੁੱਕ ਵਰਗਾ’।
ਇਸ ਦੇ ਨਾਲ ਹੀ ਭਾਰਤੀ ਸਿੰਘ ਨੇ ਇਹ ਵੀ ਕਿਹਾ ਕਿ ਬੱਚਿਆਂ ਵਿਚਕਾਰ ਘੱਟ ਤੋਂ ਘੱਟ ਦੋ ਸਾਲ ਦਾ ਫਰਕ ਹੋਣਾ ਚਾਹੀਦਾ ਹੈ ।ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਮੇਡੀ ਸ਼ੋਅ ਦੇ ਜ਼ਰੀਏ ਖ਼ਾਸ ਪਛਾਣ ਬਣਾਈ ਹੈ । ਉਹ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਨੂੰ ਹੋਸਟ ਵੀ ਕਰ ਰਹੀ ਹੈ । ਇਸ ਸ਼ੋਅ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
View this post on Instagram
A post shared by Bharti Singh (@bharti.laughterqueen)