ਕਾਮੇਡੀ ਕਿਊਨ ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਝੂਲੇ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਇਨ੍ਹਾਂ ਬੱਚਿਆਂ ਦੇ ਵਿਚਕਾਰ ਵਾਲੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਦੱਸ ਦਈਏ ਅੱਜ ਹੈ ਬਾਲੀਵੁੱਡ ਜਗਤ ਦੀ ਗਲੈਮਰਸ ਅਦਾਕਾਰਾ
ਵੀਡੀਓ ‘ਚ ਦੇਖ ਸਕਦੇ ਹੋਏ ਭਾਰਤੀ ਸਿੰਘ ਜੋ ਕਿ ਦਰਖਤ ‘ਤੇ ਪਾਈ ਪੀਂਘ ਝੂਟ ਰਹੀ ਹੈ। ਪਰ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਧੜੱਮ ਕਰਕੇ ਡਿੱਗ ਜਾਂਦੀ ਹੈ। ਇਸ ਵੀਡੀਓ ਨੂੰ ਭਾਰਤੀ ਸਿੰਘ ਦੇ ਫੈਨ ਪੇਜ਼ ਨੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਆਸ ਕਰਦੇ ਹਾਂ ਕੇ ਭਾਰਤੀ ਠੀਕ ਹੋਵੇਗੀ। ਇਸ ਵੀਡੀਓ ਨੂੰ ਕਈ ਪ੍ਰਸ਼ੰਸਕ ਦੇਖ ਚੁੱਕੇ ਹਨ। ਇਸ ਪੋਸਟ ਉੱਤੇ ਯੂਜ਼ਰ ਭਾਰਤੀ ਸਿੰਘ ਦੀ ਕਿਊਟਨੈੱਸ ਦੀ ਤਾਰੀਫ ਕਰ ਰਹੇ ਨੇ ਤੇ ਕੁਝ ਕਹਿ ਰਹੇ ਨੇ ਕਿ ਭਾਰਤੀ ਬਹੁਤ ਮਜ਼ਾਕਿਆ ਹੈ। ਪਰ ਇਹ ਪਤਾ ਨਹੀਂ ਚੱਲ ਪਾਇਆ ਕਿ ਇਹ ਵੀਡੀਓ ਨਵੀਂ ਹੈ ਜਾਂ ਫਿਰ ਪੁਰਾਣੀ।
ਦੱਸ ਦਈਏ ਇਸੇ ਸਾਲ ਭਾਰਤੀ ਸਿੰਘ ਪਹਿਲੀ ਵਾਰ ਮਾਂ ਬਣੀ ਹੈ। ਏਨੀਂ ਦਿਨੀਂ ਭਾਰਤੀ ਤੇ ਉਨ੍ਹਾਂ ਦਾ ਪਤੀ ਹਰਸ਼ ਆਪਣੇ ਪੁੱਤਰ ਗੋਲਾ ਦੇ ਨਾਲ ਸਮਾਂ ਬਿਤਾ ਰਹੇ ਹਨ। ਦੋਵੇਂ ਅਕਸਰ ਹੀ ਆਪਣੇ ਬੱਚੇ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਪਰ ਅਜੇ ਤੱਕ ਭਾਰਤੀ ਨੇ ਆਪਣੇ ਬੇਟੇ ਦਾ ਚਿਹਰਾ ਨਹੀਂ ਦਿਖਾਇਆ ਹੈ।
ਭਾਰਤੀ ਅਤੇ ਹਰਸ਼ ਨੇ ਸਾਲ 2017 ‘ਚ ਵਿਆਹ ਕਰ ਲਿਆ। ਵਿਆਹ ਦੇ ਕਰੀਬ ਪੰਜ ਸਾਲ ਬਾਅਦ 3 ਅਪ੍ਰੈਲ 2022 ਨੂੰ ਦੋਵੇਂ ਇੱਕ ਪਿਆਰੇ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ‘ਲਕਸ਼ਯ’ ਰੱਖਿਆ ਹੈ। ਹਾਲਾਂਕਿ, ਉਹ ਅਜੇ ਵੀ ਉਨ੍ਹਾਂ ਨੂੰ ਪਿਆਰ ਨਾਲ ‘ਗੋਲਾ’ ਆਖਦੇ ਹਨ।
View this post on Instagram
A post shared by Bharti Singh Fanpage ? (@bhartiisingh16)