ਭਾਰਤੀ ਸਿੰਘ ਨੇ ਲਗਵਾਈ ਹਰਸ਼ ਦੇ ਨਾਂ ਦੀ ਮਹਿੰਦੀ, ਮਹਿੰਦੀ ਵਾਲੇ ਹੱਥਾਂ ਨੂੰ ਫਲਾਂਟ ਕਰਦੇ ਹੋਏ ਦਿੱਤੀ ਕਰਵਾ ਚੌਥ ਦੀ ਵਧਾਈ

Bharti Singh Viral Video: ਦੇਸ਼ ਦੇ ਨਾਲ-ਨਾਲ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਹਰ ਤਿਉਹਾਰ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਉਂਦੇ ਹਨ। ਜਿਵੇਂ ਕਿ ਸਭ ਜਾਣਦੇ ਨੇ ਅੱਜ ਪੂਰਾ ਦੇਸ਼ ਕਰਵਾ ਚੌਥ ਦਾ ਤਿਉਹਾਰ ਮਨਾ ਰਿਹਾ ਹੈ, ਫਿਰ ਸਾਡੇ ਕਲਾਕਾਰ ਕਿਵੇਂ ਪਿੱਛੇ ਰਹਿ ਸਕਦੇ ਹਨ।
ਅਭਿਨੇਤਰੀਆਂ ਖੂਬ ਸੱਜ-ਧੱਜ ਰਹੀਆਂ ਨੇ ਤੇ ਉਨ੍ਹਾਂ ਦੇ ਚਿਹਰੇ ਉੱਤੇ ਇਸ ਤਿਉਹਾਰ ਨੂੰ ਲੈ ਕੇ ਰੌਣਕ ਛਾਈ ਹੋਈ ਹੈ। ਅਜਿਹੇ 'ਚ ਹੁਣ ਹੀਰੋਇਨਾਂ ਦੇ ਹੱਥਾਂ 'ਚ ਮਹਿੰਦੀ ਲਗਵਾਉਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਕਾਮੇਡੀਅਨ ਭਾਰਤੀ ਸਿੰਘ ਨੇ ਵੀ ਪਤੀ ਹਰਸ਼ ਲਿੰਬਾਚੀਆ ਦੇ ਨਾਂ ਦੀ ਮਹਿੰਦੀ ਲਗਵਾਈ ਹੈ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਫ਼ਿਲਮ ‘ਹਨੀਮੂਨ’ ਦਾ ਗੀਤ ‘ਆ ਚੱਲੀਏ’ ਹੋਇਆ ਰਿਲੀਜ਼, ਦੇਖੋ ਵੀਡੀਓ
Image Source: Twitter
ਸਾਹਮਣੇ ਆਏ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਭਾਰਤੀ ਅਤੇ ਹਰਸ਼ ਇਕ-ਦੂਜੇ ਨਾਲ ਕਾਫੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਭਾਰਤੀ ਦੀ ਸ਼ੂਟਿੰਗ ਦੌਰਾਨ ਵੀ ਉਹ ਕਰਵਾ ਚੌਥ ਦੀਆਂ ਤਿਆਰੀਆਂ 'ਚ ਰੁੱਝੀ ਨਜ਼ਰ ਆਈ। ਕਾਮੇਡੀਅਨ ਨੂੰ ਇਸ ਦੌਰਾਨ ਸੈੱਟ 'ਤੇ ਮਹਿੰਦੀ ਲਗਾਉਂਦੇ ਵੀ ਦੇਖਿਆ ਗਿਆ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਚ ਉਹ ਆਪਣੀ ਮਹਿੰਦੀ ਵਾਲੇ ਹੱਥ ਫਲਾਂਟ ਕਰਦੇ ਹੋਏ ਸਭ ਨੂੰ ਕਰਵਾ ਚੌਥ ਦੀਆਂ ਵਧਾਈਆਂ ਦੇ ਰਹੀ ਹੈ।
Image Source: Twitter
ਭਾਰਤੀ ਸਿੰਘ ਆਪਣੇ ਪਤੀ ਦੀ ਲੰਬੀ ਉਮਰ ਲਈ ਵਿਆਹ ਤੋਂ ਬਾਅਦ ਹਰ ਸਾਲ ਇਹ ਵਰਤ ਰੱਖਦੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਲਈ ਕਾਫੀ ਉਤਸ਼ਾਹਿਤ ਰਹਿੰਦੇ ਹਨ।
Image Source: Twitterਭਾਰਤੀ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਇਸੇ ਸਾਲ ਭਾਰਤੀ ਤੇ ਹਰਸ਼ ਪਹਿਲੇ ਬੱਚੇ ਦੇ ਮਾਪੇ ਬਣੇ ਹਨ। ਭਾਰਤੀ ਅਕਸਰ ਹੀ ਆਪਣੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram