ਭਾਰਤੀ ਸਿੰਘ ਦੇ ਪੁੱਤਰ ਗੋਲਾ ਨੇ ਬੋਲਣ ਦੀ ਕੀਤੀ ਸ਼ੁਰੂਆਤ, ਭਾਰਤੀ ਨੇ ਕਿਹਾ- ‘ਇੱਕ ਦਿਨ ਮਾਂ ਵੀ ਬੋਲੇਗਾ’

Bharti Singh's son Gola's first word: ਸੋਸ਼ਲ ਮੀਡੀਆ ਉੱਤੇ ਕਾਮੇਡੀਅਨ ਭਾਰਤੀ ਸਿੰਘ ਦੇ ਬੇਟੇ ਗੋਲਾ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਹੁਣ ਹਰਸ਼ ਅਤੇ ਭਾਰਤੀ ਨੇ ਗੋਲਾ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿੱਚ ਉਨ੍ਹਾਂ ਨੇ ਦਿਖਾਇਆ ਹੈ ਕਿ ਗੋਲੇ ਨੇ ਪਹਿਲਾ ਸ਼ਬਦ ਕੀ ਬੋਲਿਆ ਹੈ। ਇਸ ਨਵੇਂ ਵੀਡੀਓ ਵਿੱਚ ਕਿਊਟ ਗੋਲਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦਾ ਮਿਊਜ਼ਿਕ ਵੀਡੀਓ 'ਮੂਨ ਰਾਈਜ਼' ਹੋਇਆ ਰਿਲੀਜ਼, ਫੈਨਜ਼ ਲੁੱਟਾ ਰਹੇ ਨੇ ਪਿਆਰ
ਭਾਰਤੀ ਉਸ ਨੂੰ ਮਾਂ ਬੋਲਣਾ ਸਿਖਾਉਂਦੀ ਹੈ ਅਤੇ ਪਰ ਬੇਟਾ ਗੋਲਾ ਬੋਲਣ ਦੀ ਕੋਸ਼ਿਸ ਤਾਂ ਕਰਦਾ ਹੈ ਪਰ ਉਹ ਮਾਂ ਨਹੀਂ ਸਗੋਂ ਪਾਪਾ ਬੋਲਦਾ ਹੈ। ਭਾਰਤੀ ਜਦੋਂ ਗੋਲੇ ਦੇ ਮੂੰਹ ਤੋਂ ਪਹਿਲਾਂ ਸ਼ਬਦ ਪਾਪਾ ਸੁਣਦੀ ਹੈ ਤਾਂ ਉਹ ਵੀ ਹੈਰਾਨ ਰਹਿ ਜਾਂਦੀ ਹੈ।
ਵੀਡੀਓ ਵਿੱਚ ਦੇਖ ਸਕਦੇ ਹੋ ਹਰਸ਼ ਆਪਣੇ ਪੁੱਤਰ ਦੇ ਮੂੰਹ ਤੋਂ ਪਾਪਾ ਸੁਣ ਕੇ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ, ਜਦਕਿ ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਉਹ ਜਲਦ ਹੀ ਮਾਂ ਨੂੰ ਵੀ ਬੋਲੇਗਾ। ਦਰਸ਼ਕਾਂ ਵੱਲੋਂ ਭਾਰਤੀ ਤੇ ਹਰਸ਼ ਦੇ ਇਸ ਵੀਲੌਗ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਭਾਰਤੀ ਨੇ ਅਪ੍ਰੈਲ 2022 'ਚ ਬੇਟੇ ਨੂੰ ਜਨਮ ਦਿੱਤਾ ਸੀ। ਗੋਲਾ ਦਾ ਜਨਮ ਦੇ ਲਗਭਗ 11 ਦਿਨ ਬਾਅਦ ਉਹ ਕੰਮ 'ਤੇ ਵਾਪਸ ਆਈ ਸੀ। ਕਰੀਬ 2 ਮਹੀਨਿਆਂ ਤੋਂ ਭਾਰਤੀ ਨੇ ਬੇਟੇ ਦਾ ਮੂੰਹ ਨਹੀਂ ਦਿਖਾਇਆ। ਇਸ ਤੋਂ ਬਾਅਦ ਦੋਵੇਂ ਆਪਣੇ ਯੂਟਿਊਬ ਚੈਨਲ 'ਤੇ ਆਪਣੇ ਬੇਟੇ ਨਾਲ ਜੁੜੀ ਅਪਡੇਟ ਦਿੰਦੇ ਰਹਿੰਦੇ ਹਨ। ਉਹ ਆਪਣੇ ਵੀਲੌਗ ਅਤੇ ਸੋਸ਼ਲ ਮੀਡੀਆ 'ਤੇ ਬੇਟੇ ਲਕਸ਼ ਉਰਫ ਗੋਲੇ ਦੀਆਂ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।
View this post on Instagram