ਭਾਈ ਘਨੱਈਆ ਜੀ ਨੇ ਮਾਨਵਤਾ ਦੀ ਸੇਵਾ ਨੂੰ ਹੀ ਰੱਬ ਦੀ ਭਗਤੀ ਮੰਨਿਆ, ਦੇਖੋ ਵੀਡੀਓ

By  Lajwinder kaur January 24th 2019 06:01 PM -- Updated: January 24th 2019 06:02 PM

ਭਾਈ ਘਨੱਈਆ ਜੀ, ਜਿਹਨਾਂ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਕੀਤੀ। ਉਨ੍ਹਾਂ ਨੇ ਸੇਵਾ ਵਿੱਚ ਹੀ ਆਪਣੇ ਗੁਰੂਆਂ ਦੀ ਭਗਤੀ ਨੂੰ ਪਾਇਆ। ਸੰਨ 1704 ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਘਮਾਸਾਨ ਯੁੱਧ ਚੱਲ  ਰਿਹਾ ਸੀ।

ਯੁੱਧ ‘ਚ ਸਿੰਘ ਅਤੇ ਦੁਸ਼ਮਣ ਦੋਵੇਂ ਹੀ ਜ਼ਖ਼ਮੀ ਹੋ ਕੇ ਜਲ ਦੀ ਮੰਗ ਕਰ ਰਹੇ ਸਨ। ਭਾਈ ਘਨੱਈਆ ਜੀ ਨੇ ਜੋ ਕਿ ਕਿੰਨੀ ਕਿੰਨੀ ਦੂਰੋਂ ਬਾਉਲੀਆਂ ਅਤੇ ਖੂਹਾਂ ਤੋਂ ਚਮੜੇ ਦੀ ਮਸ਼ਕ ‘ਚ ਪਾਣੀ ਲੈ ਕੇ ਆਉਂਦੇ ਤੇ ਸਭ ਵਿੱਚ ਸਰਬ-ਵਿਆਪਕ ਇੱਕ ਜੋਤ ਜਾਣ ਕੇ ਸਭ ਨੂੰ ਜਲ ਛਕਾਉਂਦੇ। ਭਾਈ ਘਨੱਈਆ ਜੀ ਜਿੱਥੋਂ ਕਿਤਿਓਂ ਵੀ ਜਲ ਦੀ ਆਵਾਜ਼ ਸੁਣਾਈ ਦਿੰਦੀ ਉੱਥੇ ਹੀ ਜਲ ਛਕਾ ਆਉਂਦੇ, ਭਾਵੇਂ ਕੋਈ ਗੁਰੂ ਦਾ ਸਿੰਘ ਸੀ, ਭਾਵੇਂ ਦੁਸ਼ਮਣ ਦਾ ਸਿਪਾਹੀ। ਇਹ ਸਭ ਦੇਖਕੇ ਕੁੱਝ ਸਿੰਘਾਂ ਨੇ ਭਾਈ ਘਨੱਈਆ ਜੀ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ। ਪਰ ਉਹ ਆਪਣੀ ਸੇਵਾ ‘ਚ ਲੱਗੇ ਰਹੇ। ਜਿਸ ਤੋਂ ਬਾਅਦ ਕੁੱਝ ਸਿੰਘਾਂ ਨੇ ਗੁਰੂ ਜੀ ਕੋਲ ਜਾ ਕੇ ਭਾਈ ਘਨੱਈਆ ਜੀ ਦੀ ਸ਼ਿਕਾਇਤ ਕੀਤੀ ‘ਅਸੀਂ ਮੁਗ਼ਲਾਂ ਨੂੰ ਜ਼ਖ਼ਮੀ ਕਰਦੇ ਹਾਂ ਪਰ ਭਾਈ ਘਨੱਈਆ ਜੀ, ਇਨ੍ਹਾਂ ਨੂੰ ਪਾਣੀ ਪਿਆ ਕੇ ਮੁੜ ਜੀਵਤ ਕਰ ਦਿੰਦੇ ਹਨ।’ Bhai Kanhaiya Ji believed best way Worship God serve Humanity

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ ਨੂੰ ਦਰਬਾਰ ਵਿਚ ਬੁਲਾਇਆ ਤੇ ਉਨ੍ਹਾਂ ਤੋਂ ਇਸ ਬਾਰੇ ਪੱਛਿਆ ਤਾਂ ਉਨ੍ਹਾਂ ਨੇ ਕਿਹਾ ‘ਮੈਂ ਕਿਸੇ ਵੈਰੀ-ਮਿੱਤਰ ਦੇ ਮੂੰਹ ਵਿੱਚ ਪਾਣੀ ਨਹੀਂ ਪਾਇਆ, ਮੈਨੂੰ ਤਾਂ ਹਰ ਇੱਕ ਵਿੱਚ ਆਪ ਦਾ ਹੀ ਰੂਪ ਦਿਖਾਈ ਦਿੰਦਾ ਹੈ। ਮੈਂ ਤਾਂ ਆਪ ਜੀ ਨੂੰ ਪਾਣੀ ਪਿਆਉਂਦਾ ਹਾਂ।’

‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’

ਇਹ ਸ਼ਬਦ ਸੁਣਕੇ ਗੁਰੂ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਗਲ ਨਾਲ ਲਾਇਆ ਅਤੇ ਮਲ੍ਹਮ ਤੇ ਲਗਾਉਣ ਵਾਲੀ ਡੱਬੀ ਸੌਂਪ ਕੇ ਕਿਹਾ ਕਿ ਜਿੱਥੇ ਪਾਣੀ ਪਿਆਉਣ ਦੀ ਸੇਵਾ ਕਰਦੇ ਹੋ, ਉੱਥੇ ਜ਼ਖ਼ਮੀਆਂ ਦੇ ਜ਼ਖ਼ਮਾਂ ’ਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਵੀ ਕਰਿਆ ਕਰੋ।Bhai Kanhaiya Ji believed best way Worship God serve Humanity

ਭਾਈ ਘਨੱਈਆ ਜੀ ਜਿਹਨਾਂ ਨੇ ਸਾਰੀ ਉਮਰ ਗਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਕੇ ਰੱਬ ਦੀ ਭਗਤੀ ਕੀਤੀ। ਪਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਸ਼ਖਸੀਅਤਾਂ ਤੋਂ ਜਾਣੂ ਨਹੀਂ ਕਰਵਾਉਂਦੇ ਜਿਸ ਕਰਕੇ ਇਨਸਾਨੀਅਤ ਖਤਮ ਹੁੰਦੀ ਨਜ਼ਰ ਆ ਰਹੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਂਣ ਵਾਲੀ ਪੀੜ੍ਹੀਆਂ ਨੂੰ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ ਤੇ ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਵਾਲੇ ਰਾਹ ਵੱਲ ਤੋਰੀਏ।

Related Post